ਨਵੀਂ ਦਿੱਲੀ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਆਪਣੀ ਫਿਲਮ 'ਮੈਂਸੇਜਰ ਆਫ ਗੌਡ' ਨੂੰ ਲੈ ਕੇ ਵਿਵਾਦਾਂ ਵਿਚ ਹਨ। ਰਾਮ ਰਹੀਮ ਨਾ ਸਿਰਫ ਇਕ ਧਾਰਮਿਕ ਗੁਰੂ ਹਨ ਸਗੋਂ ਕਿ ਇਕ ਵੱਡੇ ਫੈਸ਼ਨ ਡਿਜ਼ਾਈਨਰ ਵੀ ਹਨ। ਰਾਮ ਰਹੀਮ ਨੇ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਮੈਂ ਆਪਣੇ ਕੱਪੜਿਆਂ ਨੂੰ ਖੁਦ ਡਿਜ਼ਾਈਨ ਕਰਦਾ ਹਾਂ। ਮੈਂ ਆਪਣੀ ਫਿਲਮ ਵਿਚ ਪਹਿਨੇ ਕੱਪੜਿਆਂ ਨੂੰ ਖੁਦ ਤਿਆਰ ਕੀਤਾ ਹੈ। ਇਸ ਲਈ ਮੈਂ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਦੇ ਕੱਪੜਿਆਂ ਨੂੰ ਲੋਕਾਂ ਦਰਮਿਆਨ ਪ੍ਰਚਾਰਤ ਕਰਨ ਲਈ ਇਕ ਫੈਸ਼ਨ ਮੈਗਜ਼ੀਨ ਵੀ ਸ਼ੁਰੂ ਕੀਤੀ ਹੈ, ਜਿਸ ਦੇ 6 ਐਡੀਸ਼ਨ ਵੀ ਬਾਜ਼ਾਰ ਵਿਚ ਆ ਚੁੱਕੇ ਹਨ।
ਰਾਮ ਰਹੀਮ ਨੇ ਕਿਹਾ ਕਿ ਮੇਰੇ ਮੁੜਵਸੇਬੇ ਕੈਂਪ ਵਿਚ ਕਈ ਨੌਜਵਾਨ ਆਉਂਦੇ ਸਨ। ਮੈਂ ਉਨ੍ਹਾਂ ਸਾਰਿਆਂ ਨੂੰ ਸ਼ਰਾਬ ਦੀ ਆਦਤ ਛੱਡਣ ਦੀ ਸਲਾਹ ਦਿੱਤੀ ਅਤੇ ਲੋਕਾਂ ਦੇ ਕਲਿਆਣ ਅਤੇ ਦੇਸ਼ ਹਿੱਤ ਵਿਚ ਕੰਮ ਕਰਨ ਦੀ ਸਲਾਹ ਦਿੱਤੀ। ਉਹ ਮੇਰੀ ਸਲਾਹ ਨਾਲ ਸਹਿਮਤ ਹੋ ਕੇ ਮੇਰੇ ਪੈਰੋਕਾਰ ਬਣ ਗਏ। ਇਨ੍ਹਾਂ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੇ ਇਕ ਵਾਰ ਮੈਨੂੰ ਪੁੱਛਿਆ ਕਿ ਕੀ ਤੁਸੀਂ ਆਧੁਨਿਕ ਕੱਪੜੇ ਪਸੰਦ ਕਰਦੇ ਹੋ। ਇਸ ਤੋਂ ਬਾਅਦ ਹੀ ਮੇਰੇ ਮਨ ਵਿਚ ਫੈਸ਼ਨ ਪ੍ਰਤੀ ਰੁੱਚੀ ਜਾਗੀ।
ਜਦੋਂ ਭਿਖਾਰੀ ਨੇ ਕੇਜਰੀਵਾਲ ਨੂੰ ਦਿੱਤਾ ਚੰਦਾ!
NEXT STORY