ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਆਪਣੇ ਟਵੀਟ ਨੂੰ ਲੈ ਕੇ ਚਰਚਾ 'ਚ ਆ ਗਏ ਹਨ। ਇਸ ਟਵੀਟ 'ਚ ਉਨ੍ਹਾਂ ਨੇ ਲਿਖਿਆ ਕਿ ਇਕ ਭਿਖਾਰੀ ਨੇ ਮੈਨੂੰ ਚੋਣ ਲੜਣ ਲਈ ਪੰਜ ਰੁਪਏ ਦਾ ਸਿੱਕਾ ਚੰਦੇ ਦੇ ਰੂਪ 'ਚ ਦਿੱਤਾ। ਜਦੋਂ ਉਸ ਨੇ ਮੈਨੂੰ ਇਹ ਸਿੱਕਾ ਦਿੱਤਾ ਤਾਂ ਮੇਰੀ ਅੱਖਾਂ 'ਚ ਹੰਝੂ ਆ ਗਏ। ਇਸ ਦੁਨੀਆ ਦੀਆਂ ਸਾਰੀਆਂ ਤਾਕਤਾਂ ਉਸ ਦੀਆਂ ਦੁਆਵਾਂ ਅੱਗੇ ਛੋਟੀ ਹੈ।
ਤੁਹਾਨੂੰ ਦਸ ਦਈਏ ਕਿ ਕੇਜਰੀਵਾਲ ਚੰਦਾ ਜੁਟਾਉਣ ਲਈ ਆਏ ਦਿਨ ਨਵੇਂ ਮੁਹਿੰਮ ਚਲਾਉਂਦੇ ਰਹੇ ਹਨ। ਦੁਪਹਿਰ ਅਤੇ ਰਾਤ ਦੇ ਖਾਣਿਆਂ ਬਾਅਦ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਨਾਲ ਚਾਹ ਪ੍ਰੋਗਰਾਮ ਆਯੋਜਿਤ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਲੱਖਾਂ ਦਾ ਚੰਦਾ ਜੁਟਾਇਆ।
ਇਨ੍ਹਾਂ ਤਸਵੀਰਾਂ ਨੂੰ ਦੇਖ ਤੁਸੀਂ ਵੀ ਬਾਬੇ ਨੂੰ ਕਹੋਗੇ 'ਰਾਕਸਟਾਰ' (ਦੇਖੋ ਤਸਵੀਰਾਂ)
NEXT STORY