ਨਵੀਂ ਦਿੱਲੀ- ਐੱਚ.ਡੀ.ਐੱਫ.ਸੀ. ਬੈਂਕ 2014 'ਚ ਵਿਸ਼ਵ ਦੇ 50 ਸਭ ਤੋਂ ਵੱਧ ਮੁਲਾਂਕਣ ਵਾਲੇ ਬੈਂਕਾਂ 'ਚ ਇਕੱਲਾ ਭਾਰਤੀ ਬੈਂਕ ਰਿਹਾ। ਇਸ ਦਾ ਬਾਜ਼ਾਰ ਮੁਲਾਂਕਣ ਲਗਭਗ 41 ਅਰਬ ਡਾਲਰ ਰਿਹਾ। ਦੇਸ਼ ਦਾ ਨਿਜੀ ਖੇਤਰ ਦਾ ਦੂਜਾ ਸਭ ਤੋਂ ਵੱਡਾ ਬੈਂਕ ਐੱਚ.ਡੀ.ਐੱਫ.ਸੀ. 45ਵੇਂ ਸਥਾਨ 'ਤੇ ਰਿਹਾ। ਸੂਚੀ 'ਚ ਇਹ ਕ੍ਰੈਡਿਟ ਸੁਈਸ, ਡੀ.ਬੀ.ਐੱਸ. ਸਮੂਹ ਅਤੇ ਸਟੈਂਡਰਡ ਚਾਰਟਰਡ ਤੋਂ ਵੀ ਅੱਗੇ ਰਿਹਾ।
ਐੱਚ.ਡੀ.ਐੱਫ.ਸੀ. 40.58 ਅਰਬ ਡਾਲਰ ਦੇ ਪੂੰਜੀਕਰਨ ਦੇ ਨਾਲ ਇਕੱਲਾ ਬੈਂਕ ਰਿਹਾ ਜਿਸ ਨੇ ਰੇਲਬੈਂਕਸ ਵੱਲੋਂ ਤਿਆਰ 50 ਸੰਸਾਰਕ ਬੈਂਕਾਂ ਦੀ ਸੂਚੀ 'ਚ ਜਗ੍ਹਾ ਬਣਾਈ। ਐੱਚ.ਡੀ.ਐੱਫ.ਸੀ. ਦੇ ਬਾਅਦ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਸਥਾਨ ਹੈ। 36.40 ਅਰਬ ਡਾਲਰ ਦੇ ਮੁਲਾਂਕਣ ਦੇ ਨਾਲ ਐੱਸ.ਬੀ.ਆਈ. 51ਵੇਂ ਅਤੇ 33.42 ਅਰਬ ਡਾਲਰ ਦੇ ਮੁਲਾਂਕਣ ਦੇ ਨਾਲ ਆਈ.ਸੀ.ਆਈ.ਸੀ.ਆਈ. ਬੈਂਕ 55ਵੇਂ ਸਥਾਨ 'ਤੇ ਰਿਹਾ। ਅਮਰੀਕਾ ਦਾ ਵੇਲ ਫਾਰਗੋ 284.39 ਅਰਬ ਡਾਲਰ ਦੇ ਬਾਜ਼ਾਰ ਪੂੰਜੀਕਰਨ ਦੇ ਨਾਲ ਸੂਚੀ ਵਿਚ ਪਹਿਲੇ ਸਥਾਨ 'ਤੇ ਰਿਹਾ।
ਖੁਸ਼ਖਬਰੀ! ਦੇਸ਼ ਭਰ 'ਚ ਮਿਲੇਗਾ ਫ੍ਰੀ ਇੰਟਰਨੈਟ ਨਹੀਂ ਦੇਣੇ ਪੈਣਗੇ ਪੈਸੇ, ਜਾਣੋ ਕਿਵੇਂ (ਦੇਖੋ ਤਸਵੀਰਾਂ)
NEXT STORY