ਨਵੀਂ ਦਿੱਲੀ- ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਚਾਹ ਦੀ ਇਕ ਦੁਕਾਨ 'ਤੇ ਚਾਹ ਪੀ ਰਹੇ ਹੋ ਅਤੇ ਉਥੇ ਤੁਹਾਨੂੰ ਫ੍ਰੀ ਇੰਟਰਨੈਟ ਦਾ ਮਜ਼ਾ ਮਿਲ ਸਕੇ। 'ਮੁਫਤ ਇੰਟਰਨੈਟ' ਨਾਮ ਦੇ ਇਕ ਗੈਰ ਸਰਕਾਰੀ ਸੰਗਠਨ ਨੇ 2016 ਤਕ ਭਾਰਤ 'ਚ ਵਾਈ-ਫਾਈ ਦੇ ਜ਼ਰੀਏ ਫ੍ਰੀ ਇੰਟਰਨੈਟ ਦੇਣ ਦੀ ਗੱਲ ਕਹੀ ਹੈ। 15 ਜਨਵਰੀ ਨੂੰ 'ਮੁਫਤ ਇੰਟਰਨੈਟ' ਐਨ.ਜੀ.ਓ. ਨੇ ਇਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਅਸੀਂ ਇਕ ਇਸ ਤਰ੍ਹਾਂ ਦੀ ਟੈਕਨਾਲੋਜੀ ਵਿਕਸਿਤ ਕੀਤੀ ਹੈ, ਜਿਸ ਨਾਲ ਭਾਰਤ 'ਚ 2016 ਤਕ ਚਾਹ ਸਟਾਲਸ 'ਤੇ ਵਾਈ-ਫਾਈ ਦੇ ਜ਼ਰੀਏ ਫ੍ਰੀ ਇੰਟਰਨੈਟ ਦੀ ਵਰਤੋਂ ਕੀਤੀ ਜਾ ਸਕੇ।
ਐਨ.ਜੀ.ਓ. ਦੇ ਅਨੁਸਾਰ ਭਾਰਤ 'ਚ ਲੱਗਭਗ 500 ਰੁਪਏ ਦੇ ਕੇ ਇਕ ਮਹੀਨੇ ਤਕ 50 ਲੋਕ ਇੰਟਰਨੈਟ ਦੀ ਵਰਤੋਂ ਕਰ ਪਾਉਣਗੇ। ਇਸ ਹਿਸਾਬ ਨਾਲ ਇਕ ਵਿਅਕਤੀ ਨੂੰ ਪੂਰੇ ਮਹੀਨੇ ਦੇ ਇੰਟਰਨੈਟ ਵਰਤੋਂ ਦੇ ਲਈ ਸਿਰਫ 10 ਰੁਪਏ ਚੁਕਾਉਣੇ ਹੋਣਗੇ। 'ਮੁਫਤ ਇੰਟਰਨੈਟ' ਦੀ ਯੋਜਨਾ ਚਾਹ ਦੇ ਸਟਾਲਸ, ਕੈਫੇ, ਸਕੂਲਾਂ, ਹਸਪਤਾਲਾਂ, ਕਲੀਨਿਕ, ਰੇਲਵੇ ਸਟੇਸ਼ਨ ਅਤੇ ਦੂਜੀਆਂ ਜਨਤਕ ਥਾਵਾਂ 'ਤੇ ਆਪਣੇ ਇੰਟਰਨੈਟ ਐਕਸੈਸ ਪੁਆਇੰਟ ਸਥਾਪਿਤ ਕਰਨ ਦੀ ਹੈ।
'ਮੁਫਤ ਇੰਟਰਨੈਟ' ਦੇ ਸਹਿ ਸੰਯੋਜਕ ਵਿਪੁਲ ਪਟੇਲ ਨੇ ਕਿਹਾ ਹੈ ਕਿ ਇੰਟਰਨੈਟ ਦੀ ਵਰਤੋਂ ਕਰਨ ਲਈ ਕਿਸੀ ਤਰ੍ਹਾਂ ਦਾ ਕੋਈ ਸਬਸਕ੍ਰਿਪਸ਼ਨ ਸ਼ੁਲਕ ਜਾਂ ਡਾਟਾ ਸ਼ੁਲਕ ਨਹੀਂ ਲੱਗੇਗਾ। ਤੁਸੀਂ ਪੂਰੀ ਤਰ੍ਹਾਂ ਨਾਲ ਫ੍ਰੀ ਇੰਟਰਨੈਟ ਦੀ ਵਰਤੋਂ ਕਰ ਪਾਓਗੇ। ਤੁਹਾਨੂੰ ਸਿਰਫ ਇਕ ਵਾਈ-ਫਾਈ ਅਕਾਊਂਟ ਕ੍ਰਿਏਟ ਕਰਨਾ ਹੋਵੇਗਾ ਅਤੇ ਇਫਰ ਤੁਸੀਂ ਜਿਥੇ ਚਾਹੋ ਉਥੇ ਇੰਟਰਨੈਟ ਦੀ ਵਰਤੋਂ ਕਰ ਪਾਓਗੇ। ਭਾਰਤ 'ਚ ਅਜੇ ਵੀ 85 ਫੀਸਦੀ ਲੋਕ ਅਜੇ ਵੀ ਇੰਟਰਨੈਟ ਦੀ ਵਰਤੋਂ ਨਹੀਂ ਕਰਦੇ ਹਨ। 1.3 ਅਰਬ ਲੋਕਾਂ 'ਚੋਂ 1 ਅਰਬ ਲੋਕਾਂ ਨੇ ਅੱਜ ਤਕ ਕਦੇ ਇੰਟਰਨੈਟ ਦੀ ਵਰਤੋਂ ਨਹੀਂ ਕੀਤੀ ਹੈ। ਇਸ ਐਨ.ਜੀ.ਓ. ਦਾ ਮੰਨਣਾ ਹੈ ਕਿ ਫ੍ਰੀ ਇੰਟਰਨੈਟ ਮਨੁਖੀ ਅਧਿਕਾਰ ਹੋਣਾ ਚਾਹੀਦਾ ਅਤੇ 'ਮੁਫਤ ਇੰਟਰਨੈਟ' ਐਨ.ਜੀ.ਓ. ਇਸ ਡਿਜੀਟਲ ਅਸਮਾਨਤਾ ਨੂੰ ਖਤਮ ਕਰਨ ਲਈ ਕੰਮ ਕਰ ਰਿਹਾ ਹੈ।
ਹਾਲ ਹੀ 'ਚ ਇਸ ਅਭਿਆਨ ਦੇ ਤਹਿਤ ਇਸ ਐਨ.ਜੀ.ਓ. ਨੇ ਆਪਣੀ ਪਹਿਲੀ ਡਿਵਾਈਸ Muft Wifi ਹਾਟ ਸਪਾਟ ਵੀ ਲਾਂਚ ਕੀਤੀ ਸੀ। ਇਸ ਸੰਗਠਨ ਦਾ ਦਾਅਵਾ ਹੈ ਕਿ ਇਸ ਡਿਵਾਈਸ ਦੇ ਨਾਲ ਚਾਹ ਦੀ ਦੁਕਾਨਾਂ 'ਤੇ ਗਾਹਕ ਫ੍ਰੀ ਇੰਟਰਨੈਟ ਦੀ ਮਜ਼ਾ ਲੈ ਸਕਣਗੇ। ਇਹ ਪਾਇਲਟ ਪ੍ਰਾਜੈਕਟ ਮੁੰਬਈ 'ਚ ਇਕ ਛੋਟੀ ਫੂਡ ਸਟਾਲ ਅਤੇ ਵਿਰਾਰ ਦੇ ਇਕ ਹਸਪਤਾਲ ਦੇ ਵੈਟਿੰਗ ਰੂਮ ਤੋਂ ਸ਼ੁਰੂ ਹੋ ਚੁੱਕਾ ਹੈ। ਐਨ.ਜੀ.ਓ. ਅਨੁਸਾਰ 'ਮੁਫਤ ਇੰਟਰਨੈਟ' ਦੇਸ਼ ਭਰ 'ਚ ਫ੍ਰੀ ਇੰਟਰਨੈਟ ਮੁਹੱਇਆ ਕਰਵਾਉਣ ਲਈ ਸਰਕਾਰੀ ਏਜੰਸੀਆਂ, ਇੰਡਸਟਰੀ ਐਕਸਪਰਟਸ ਅਤੇ ਨਿਵੇਸ਼ਕਾਂ ਦੇ ਨਾਲ ਗੱਲਬਾਤ ਅਤੇ ਕੰਮ ਕਰ ਰਿਹਾ ਹੈ।
ਮਥੁਰਾ : ਜੇਲ ਤੋਂ ਸੜਕ ਤਕ ਖੇਡੀ ਗਈ ਖੂਨ ਦੀ ਹੋਲੀ (ਵੀਡੀਓ)
NEXT STORY