ਮੁੰਬਈ- ਆਮ ਤੌਰ 'ਤੇ ਆਟੋ ਡਰਾਈਵਰਾਂ ਲਈ ਮੁੰਬਈ ਵਾਸੀਆਂ ਦੇ ਮੂੰਹ ਚੋਂ ਇਹ ਨਿਕਲਦਾ ਹੈ ਕਿ ਇਹ ਸਾਰੇ ਤਾਂ ਮੁਸਾਫਰਾਂ ਨੂੰ ਲੁੱਟਣਾ ਹੀ ਜਾਣਦੇ ਹਨ। ਇਸ ਲਈ ਚੈਂਬੂਰ ਵਾਸੀ ਸ਼ਿਵਾ ਸ਼ੰਕਰ ਲਈ ਉਸ ਸਮੇਂ ਹੈਰਾਨੀ ਦੀ ਕੋਈ ਸੀਮਾ ਨਾ ਰਹੀ, ਜਦੋਂ 18 ਸਾਲਾਂ ਇਕ ਆਟੋ ਡਰਾਈਵਰ ਨੇ ਉਸ ਦਾ ਘਰ ਲੱਭ ਕੇ ਆਟੋ 'ਚ ਰਹਿ ਗਿਆ ਉਸ ਦਾ ਸ਼ਾਪਿੰਗ ਬੈਗ ਵਾਪਸ ਕੀਤਾ।
ਸ਼ਨੀਵਾਰ ਦੀ ਸ਼ਾਮ ਮੀਡੀਆ ਪ੍ਰੋਫੈਸ਼ਨਲ ਸ਼ਿਵਾ ਸ਼ੰਕਰ (46) ਆਪਣੇ ਚੈਂਬੂਰ ਸਥਿਤ ਘਰ ਤੋਂ ਸ਼ਾਪਿੰਗ ਲਈ ਨਿਕਲੇ ਸਨ। ਚੈਂਬੂਰ ਰੇਲਵੇ ਸਟੇਸ਼ਨ ਤੋਂ ਆਪਣੇ ਘਰ ਤੱਕ ਆਉਣ ਲਈ ਉਨ੍ਹਾਂ ਨੇ ਆਟੋ ਰਿਕਸ਼ਾ ਲਿਆ। ਉਸ ਨੂੰ ਆਟੋ ਰਿਕਸ਼ਾ ਦਾ ਡਰਾਈਵਰ ਬਮੁਸ਼ਕਲ ਨਾਬਾਲਗ ਲੱਗ ਰਿਹਾ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਡਰਾਇਵਿੰਗ ਲਾਈਸੈਂਸ ਦਿਖਾਉਣ ਲਈ ਕਿਹਾ। ਡਰਾਈਵਰ ਨੇ ਆਪਣਾ ਨਾਂ ਵਿਨੀਤ ਗੋਹਿਲ ਅਤੇ ਉਮਰ 18 ਸਾਲ ਦੱਸੀ।
ਦੋਹਾਂ ਨੇ ਕਾਫੀ ਗੱਲਾਂ ਕੀਤੀਆਂ ਅਤੇ ਸ਼ੰਕਰ ਨੇ ਸ਼ਹਿਰ ਦਾ ਸਭ ਤੋਂ ਯੁਵਾ ਆਟੋ ਡਰਾਈਵਰ ਮੰਨਦੇ ਹੋਏ ਉਸ ਦੀ ਤਸਵੀਰ ਵੀ ਕਲਿਕ ਕੀਤੀ। ਇਸ ਦੌਰਾਨ ਉਹ ਆਪਣੇ ਘਰ ਤੱਕ ਪਹੁੰਚ ਗਏ ਅਤੇ ਗੱਲਬਾਤ 'ਚ ਇੰਨੇ ਰੁੱਝ ਗਏ ਕਿ ਆਪਣਾ ਸ਼ਾਪਿੰਗ ਬੈਗ ਚੁੱਕਣਾ ਹੀ ਭੁੱਲ ਗਏ। ਘਰ ਦੇ ਅੰਦਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਸ਼ਾਪਿੰਗ ਬੈਗ ਭੁੱਲ ਗਏ ਹਨ। ਪਰ ਉਨ੍ਹਾਂ ਨੇ ਡਰਾਈਵਰ ਦੀ ਤਸਵੀਰ ਕਲਿਕ ਕਰ ਲਈ ਸੀ ਅਤੇ ਇਸ ਦੀ ਮਦਦ ਨਾਲ ਉਹ ਉਸ ਨੂੰ ਲੱਭ ਸਕਦੇ ਸਨ। ਸ਼ੰਕਰ ਨੇ ਦੱਸਿਆ ਕਿ ਮੈਂ ਸੋਚਿਆ ਕਿ ਮੈਂ ਸਟੇਸ਼ਨ 'ਤੇ ਵਾਪਸ ਜਾ ਕੇ ਫੋਟੋ ਦੀ ਮਦਦ ਨਾਲ ਉਸ ਨੂੰ ਲੱਭ ਸਕਦਾ ਹਾਂ। ਇਸੇ ਸੋਚ-ਵਿਚਾਰ ਦੇ ਵਿਚ ਉਨ੍ਹਾਂ ਦੀ ਘਰ ਦੀ ਘੰਟੀ ਵਜੀ ਅਤੇ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਉਦੋਂ ਸਾਹਮਣੇ ਵਿਨੀਤ ਗੋਹਿਲ ਹੱਥਾਂ 'ਚ ਸ਼ਾਪਿੰਗ ਬੈਗ ਲੈ ਕੇ ਖੜਾ ਸੀ। ਵਿਨੀਤ ਨੇ ਸ਼ੰਕਰ ਨੂੰ ਦੱਸਿਆ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਆਟੋ 'ਚ ਸਵਾਰ ਹੋਏ ਮੁਸਾਫਰ ਨੇ ਉਨ੍ਹਾਂ ਨੂੰ ਬੈਗ ਬਾਰੇ ਦੱਸਿਆ, ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਸ਼ੰਕਰ ਆਪਣਾ ਬੈਗ ਭੁੱਲ ਗਏ ਹਨ। ਉਸ ਨੇ ਉਸ ਮੁਸਾਫਰ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਇਆ ਅਤੇ ਵਾਪਸ ਸ਼ੰਕਰ ਦੇ ਰਹਿਵਾਸੀ ਬਿਲਡਿੰਗ ਤੱਕ ਪਰਤਿਆ।
ਉੱਥੇ ਪਹੁੰਚ ਕੇ ਉਨ੍ਹਾਂ ਨੇ ਗਾਰਡ ਤੋਂ ਸ਼ਕਰ ਦੇ ਫਲੈਟ ਦੇ ਬਾਰੇ 'ਚ ਜਾਣਕਾਰੀ ਲਈ ਅਤੇ ਸ਼ਾਪਿੰਗ ਬੈਗ ਵਾਪਸ ਕਰ ਦਿੱਤੀ। ਇਸ ਦੇ ਬਦਲੇ 'ਚ ਸ਼ੰਕਰ ਨੇ ਉਸ ਨੂੰ ਕੁਝ ਬਖਸ਼ੀਸ਼ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਇਸ ਤੋਂ ਸਾਫ ਮਨ੍ਹਾ ਕਰ ਦਿੱਤਾ।
ਇਸ ਸਮਾਰਟਫੋਨ ਦੀ ਕੀਮਤ 'ਚ ਹੋਈ 3500 ਦੀ ਕਟੌਤੀ (ਦੇਖੋ ਤਸਵੀਰਾਂ)
NEXT STORY