ਨਵੀਂ ਦਿੱਲੀ- ਸੈਮਸੰਗ ਇੰਡੀਆ ਨੇ ਗਲੈਕਸੀ ਐਸ3 ਨਿਓ ਸਮਾਰਟਫੋਨ ਦੀ ਕੀਮਤ ਘਟਾ ਦਿੱਤੀ ਹੈ। ਇਹ ਫੋਨ ਹੁਣ ਫਲਿਪਕਾਰਟ ਅਤੇ ਦੂਜੇ ਸਟੋਰਸ 'ਤੇ ਵੀ ਵਿਕਰੀ ਦੇ ਲਈ ਮੌਜੂਦ ਹੈ। ਸੈਮਸੰਗ ਨੇ ਇਸ ਫੋਨ ਦੀ ਕੀਮਤ 'ਚ 3500 ਰੁਪਏ ਦੀ ਕਟੌਤੀ ਕੀਤੀ ਹੈ। ਸੈਮਸੰਗ ਨੇ 15999 ਰੁਪਏ ਤੋਂ ਘਟਾ ਕੇ ਨਿਓ ਦੀ ਕੀਮਤ 12499 ਰੁਪਏ ਕਰ ਦਿੱਤੀ ਹੈ।
ਪਿੱਛਲੇ ਸਾਲ ਅਪ੍ਰੈਲ 'ਚ ਆਇਆ ਇਹ ਫੋਨ ਗਲੈਕਸੀ ਐਸ3 ਦਾ ਵੈਰੀਐਂਟ ਹੈ ਅਤੇ ਇਸ 'ਚ ਪ੍ਰੋਸੈਸਰ, ਰੈਮ ਅਤੇ ਡਿਊਲ ਸਿਮ ਨੂੰ ਛੱਡ ਕੇ ਬਾਕੀ ਸਾਰੇ ਫੀਚਰਸ ਐਸ3 ਵਰਗੇ ਹੀ ਹਨ। ਇਸ ਫੋਨ 'ਚ 4.8 ਇੰਚ ਦੀ ਸੁਪਰ ਐਮੋਲੇਡ ਐਚ.ਡੀ. ਡਿਸਪਲੇ ਹੈ। 1.4 ਗੀਗਾਹਾਰਟਜ਼ ਕਵਾਡ ਕੋਰ ਪ੍ਰੋਸੈਸਰ (ਕਵਾਲਕਾਮ ਸਨੈਪਡਰੈਗਨ) 1.5 ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਮੈਮੋਰੀ ਸਟੋਰੇਜ ਅਤੇ ਮਾਈਕਰੋ ਐਸ.ਡੀ. ਸਲਾਟ ਹੈ।
ਇਸ ਦੇ ਨਾਲ ਹੀ ਇਸ ਫੋਨ ਦਾ ਰਿਅਰ ਕੈਮਰਾ 8 ਮੈਗਾਪਿਕਸਲ ਦਾ ਅਤੇ ਫਰੰਟ ਕੈਮਰਾ 1.9 ਮੈਗਾਪਿਕਸਲ ਦਾ ਹੈ। ਫੋਨ 'ਚ ਡਿਊਲ ਸਿਮ ਸਪੋਰਟ ਹੈ, 3ਜੀ ਸਪੋਰਟ ਅਤੇ 2100 ਐਮ.ਏ.ਐਚ. ਬੈਟਰੀ ਹੈ। ਐਸ3 ਨਿਓ 4.3 ਜੇਲੀਬੀਨ 'ਤੇ ਚੱਲਦਾ ਹੈ ਅਤੇ ਇਸ ਦੇ ਲਈ ਐਂਡਰਾਇਡ 4.4 ਕਿਟਕੈਟ ਅਪਡੇਟ ਵੀ ਆ ਚੁੱਕੀ ਹੈ।
ਆਨਲਾਈਨ ਸ਼ਾਪਿੰਗ ਕਰਦੇ ਸਮੇਂ 'ਫਰਾਡ' ਤੋਂ ਰਹੋ ਸਾਵਧਾਨ
NEXT STORY