ਕਰਨਾਲ- ਗੂਗਲ ਬੁਆਏ ਕੌਟਲਿਆ ਪੰਡਤ ਨੂੰ ਕੌਣ ਨਹੀਂ ਜਾਣਦਾ। ਹਰਿਆਣਾ ਦੇ ਕਰਨਾਲ ਜ਼ਿਲੇ ਦੇ ਕੋਹਨਡ ਪਿੰਡ ਦਾ ਰਹਿਣ ਵਾਲਾ ਕੌਟਲਿਆ ਇਕ ਵੱਖਰਾ ਦਿਮਾਗ ਰੱਖਦਾ ਹੈ। ਬਸ ਇੰਨਾ ਹੀ ਨਹੀਂ ਉਹ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਵਰਗਾ ਇਨਸਾਨ ਬਣਨਾ ਚਾਹੁੰਦਾ ਹੈ। ਕੌਟਲਿਆ ਗੂਗਲ ਬੁਆਏ ਦੇ ਨਾਂ ਨਾਲ ਇਸ ਲਈ ਮਸ਼ਹੂਰ ਹੈ ਕਿਉਂਕਿ ਉਹ ਹਰ ਇਕ ਚੀਜ਼ ਨੂੰ ਯਾਦ ਰੱਖਦਾ ਹੈ। ਇਸ ਲਈ ਹਰ ਮਾਂ-ਬਾਪ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਬੱਚੇ ਵੀ ਕੌਟਲਿਆ ਜਿੰਨੇ ਹੀ ਹੁਸ਼ਿਆਰ ਹੋਣ ਪਰ ਗੂਗਲ ਬੁਆਏ ਬਾਰੇ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਕੌਟਲਿਆ ਬਾਰੇ ਇਹ ਗੱਲ ਸਾਰੇ ਹੀ ਜਾਣਦੇ ਹਨ ਕਿ ਉਸ ਨੂੰ ਹਰ ਚੀਜ਼ ਦੀ ਜਾਣਕਾਰੀ ਹੈ, ਅਜਿਹਾ ਨਹੀਂ ਹੈ। ਗੂਗਲ ਬੁਆਏ ਨੂੰ ਸਪੋਰਟ ਬਾਰੇ ਬਿਲਕੁਲ ਵੀ ਗਿਆਨ ਨਹੀਂ ਹੈ। ਉਸ ਦੀ ਮੈਮੋਰੀ ਪਾਵਰ ਬਹੁਤ ਚੰਗੀ ਹੈ ਪਰ ਗਿਆਨ ਨਹੀਂ ਕਿਉਂਕਿ ਉਸ ਨੂੰ ਉਹ ਹੀ ਯਾਦ ਹੈ, ਜੋ ਉਸ ਨੂੰ ਪੜ੍ਹਾਇਆ, ਸੁਣਾਇਆ ਜਾਂ ਸਮਝਾਇਆ ਜਾਂਦਾ ਹੈ। ਹੁਣ ਉਸ ਦੀ ਜਾਣਕਾਰੀ ਫਿੱਕੀ ਪੈਂਦੀ ਜਾ ਰਹੀ ਹੈ।
ਕੌਟਲਿਆ ਮੁਤਾਬਕ ਉਸ ਨੂੰ ਸਪੋਰਟ ਦਾ ਗਿਆਨ ਨਹੀਂ ਹੈ ਪਰ ਉਹ ਚੰਗਾ ਖੇਡ ਲੈਂਦਾ ਹੈ। ਜਿਨਾਂ ਸਵਾਲਾਂ ਦੇ ਜਵਾਬ ਫਰਾਟੇ ਨਾਲ ਦਿੰਦਾ ਹੈ, ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਪਰ ਕੁਝ ਅਜਿਹੇ ਸਵਾਲ ਹਨ, ਜਿਨਾਂ ਦੇ ਜਵਾਬ ਖੁਦ ਕੌਟਲਿਆ ਵੀ ਨਹੀਂ ਜਾਣਦਾ। ਉਸ ਨੂੰ ਆਮ ਗਿਆਨ ਅਤੇ ਭੂਗੋਲ ਦੀ ਜਾਣਕਾਰੀ ਹੀ ਹੈ। ਇਸ ਤੋਂ ਸਾਫ ਜ਼ਾਹਰ ਹੈ ਕਿ ਕੌਟਲਿਆ ਨੂੰ ਬੇਸਿਕ ਗੱਲਾਂ ਦੀ ਹੀ ਜਾਣਕਾਰੀ ਹੈ।
ਛੋਟਾ ਡਰਾਈਵਰ ਪਰ ਕਾਰਨਾਮਾ ਵੱਡਾ
NEXT STORY