ਸਤਨਾ- ਸ਼ਹਿਰ ਦੇ ਖੂੰਥੀ ਇਲਾਕੇ 'ਚ ਇਕ ਸੀ.ਆਰ.ਪੀ.ਐੱਫ ਜਵਾਨ ਨੇ ਬੰਦੂਕ ਦੇ ਜ਼ੋਰ 'ਤੇ ਪਤਨੀ ਨੂੰ ਜ਼ਹਿਰ ਪਿਲਾਇਆ। ਜਿਸ ਨਾਲ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਨੂੰ ਇਲਾਜ ਲਈ ਜ਼ਿਲਾ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਪੀੜਤ ਮਹਿਲਾ ਕਿਰਣ ਚੌਧਰੀ (35) ਨੇ ਦੱਸਿਆ ਕਿ ਉਸ ਦਾ ਪਤੀ ਲਕਸ਼ਮਣ ਚੌਧਰੀ ਸੀ.ਆਰ.ਪੀ.ਐੱਫ ਦਾ ਜਵਾਨ ਹੈ। ਜੋ 131 ਬਟਾਲੀਅਨ ਕੋਲਕਾਤਾ 'ਚ ਅਹੁਦੇ 'ਤੇ ਕੰਮ ਕਰਦਾ ਹੈ। ਦੋ ਦਿਨ ਪਹਿਲਾਂ ਹੀ ਲਕਸ਼ਮਣ ਛੁੱਟੀਆਂ ਮਨਾਉਣ ਘਰ ਵਾਪਸ ਆਇਆ ਸੀ, ਜਿਸ ਨੇ ਦਾਜ ਦੀ ਮੰਗ ਨੂੰ ਲੈ ਕੇ ਪਤਨੀ ਕਿਰਨ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਬੀਤੀ ਰਾਤ ਲਕਸ਼ਮਣ ਚੌਧਰੀ ਨੇ ਆਪਣੀ ਸਰਵਿਸ ਰਿਵਾਲਵਰ ਪਤਨੀ ਦੀ ਕਨਪੱਟੀ 'ਤੇ ਰੱਖੀ ਅਤੇ ਮੱਛਰ ਮਾਰ ਲਿਕਵਿਡ ਉਸ ਨੂੰ ਜ਼ਬਰਨ ਪਿਲਾ ਦਿੱਤਾ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਜਦੋਂ-ਜਦੋਂ ਛੁੱਟੀ 'ਚ ਘਰ ਪਰਤਦਾ ਹੈ ਉਸ ਨਾਲ ਕੁੱਟਮਾਰ ਕਰਕੇ ਮਾਇਕੇ ਤੋਂ ਰੁਪਏ ਲਿਆਉਣ ਲਈ ਤੰਗ ਕਰਦਾ ਸੀ। ਮਹਿਲਾ ਦੀ ਸ਼ਿਕਾਇਤ 'ਤੇ ਕੋਤਵਾਲੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ 'ਚ ਲੱਗ ਗਈ ਹੈ। ਜਦੋਂਕਿ ਮਹਿਲਾ ਜ਼ਿਲਾ ਹਸਪਤਾਲ 'ਚ ਦਾਖਲ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੁਲਸ ਮੁਕਾਬਲੇ 'ਚ ਇਕ ਨਕਸਲੀ ਮਾਰਿਆ ਗਿਆ
NEXT STORY