ਮੁੰਬਈ- ਸੂਚਨਾ ਤਕਨੀਕੀ ਖੇਤਰ ਦੀ ਕੰਪਨੀ ਇਨਫੋ ਏਜ (ਇੰਡੀਆ) ਲਿਮਟਿਡ ਨੂੰ 31 ਦਸੰਬਰ ਨੂੰ ਖਤਮ ਤਿਮਾਹੀ 'ਚ 38.64 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ ਜੋ ਕਿ ਪਿਛਲੇ ਮਾਲੀ ਸਾਲ ਦੀ ਇਸੇ ਸਮਾਂ ਮਿਆਦ ਦੇ 32.22 ਕਰੋੜ ਰੁਪਏ ਦੇ ਸ਼ੁੱਧ ਲਾਭ ਦੇ ਮੁਕਾਬਲੇ 19.93 ਫੀਸਦੀ ਵੱਧ ਹੈ।
ਕੰਪਨੀ ਨੇ ਸੋਮਵਾਰ ਨੂੰ ਨਿਰਦੇਸ਼ਕ ਮੰਡਲ ਦੀ ਬੈਠਕ ਤੋਂ ਬਾਅਦ ਜਾਰੀ ਨਤੀਜਿਆਂ 'ਚ ਕਿਹਾ ਕਿ ਇਸ ਦੌਰਾਨ ਉਸ ਦਾ ਮਾਲੀਆ 28.99 ਫੀਸਦੀ ਵੱਧ ਕੇ 171.32 ਕਰੋੜ ਰੁਪਏ 'ਤੇ ਪਹੁੰਚ ਗਿਆ। ਮਾਲੀ ਸਾਲ 2013-14 ਦੀ ਤੀਜੀ ਤਿਮਾਹੀ 'ਚ ਇਹ 132.82 ਕਰੋੜ ਰੁਪਏ ਰਿਹਾ ਸੀ।
ਆ ਗਿਐ ਸੁਜਾਖਿਆਂ ਨਾਲ ਨੇਤਰਹੀਣਾਂ ਨੂੰ ਜੋੜਣ ਵਾਲਾ ਐਪ (ਵੀਡੀਓ)
NEXT STORY