ਡੈਨਮਾਰਕ ਦੀ ਇਕ ਟੀਮ ਨੇ ਨਵਾਂ ਆਈਫੋਨ ਐਪ ਵਿਕਸਤ ਕੀਤਾ ਹੈ, ਜਿਸ ਦੀ ਮਦਦ ਨਾਲ ਲੋਕ ਲੋੜਵੰਦ ਨੇਤਰਹੀਣ ਲੋਕਾਂ ਦੀ ਮਦਦ ਕਰ ਸਕਣਗੇ। ਬੀ ਮਾਇ ਆਈ ਨਾਂ ਦਾ ਇਹ ਐਪ ਨੇਤਰਹੀਣ ਐਪ ਖਪਤਕਾਰਾਂ ਨੂੰ ਵੀਡੀਓ ਚੈਟ ਰਾਹੀਂ ਦ੍ਰਿਸ਼ਟੀ ਸਮਰਥ ਵਿਅਕਤੀਆਂ ਨਾਲ ਜੋੜਦਾ ਹੈ।
ਇਹ ਐਪ ਆਈਫੋਨ ਦੀ ਵਾਇਸਓਵਰ ਬਦਲ ਦਾ ਇਸਤੇਮਾਲ ਕਰਕੇ ਨੇਤਰਹੀਣ ਵਿਅਕਤੀ ਨੂੰ ਸਿੰਥੈਟਿਕ ਗੱਲਬਾਤ ਰਾਹੀਂ ਉਪਕਰਮ ਦਾ ਇਸਤੇਮਾਲ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਨੇਤਰਹੀਣ ਵਿਅਕਤੀ ਲੋੜ ਦੇ ਸਮੇਂ ਇਸ ਐਪ ਦੀ ਵਰਤੋਂ ਕਰਕੇ ਰਸਤਾ ਪਾਰ ਕਰਨ ਜਾਂ ਦੁਕਾਨ ਤੋਂ ਸਾਮਾਨ ਖਰੀਦਦੇ ਸਮੇਂ ਉਪਯੋਗ ਦੀ ਮਿਤੀ ਸਮਾਪਤ ਹੋਣ ਦੀ ਜਾਂਚ 'ਚ ਮਦਦ ਲੈ ਸਕਦੇ ਹਨ। ਇਸ ਦੇ ਲਈ ਉਪਲੱਬਧ ਮਦਦਗਾਰ ਨੂੰ ਲੱਭਣ ਦੇ ਲਈ ਉਨ੍ਹਾਂ ਨੂੰ ਆਪਣੇ ਆਈਫੋਨ 'ਤੇ ਟੈਪ ਕਰਨਾ ਹੋਵੇਗਾ।
ਮਦਦਗਾਰ ਨਾਲ ਸੰਪਰਕ ਹੁੰਦੇ ਹੀ ਨੈਤਰਹੀਣ ਵਿਅਕਤੀ ਫੋਨ ਦੇ ਕੈਮਰੇ ਦੀ ਮਦਦ ਨਾਲ ਆਪਣੀ ਸਮੱਸਿਆ ਦੇ ਬਾਰੇ 'ਚ ਦੱਸੇਗਾ ਅਤੇ ਤਸਵੀਰ ਦੇਖ ਕੇ ਮਦਦਗਾਰ ਵਿਅਕਤੀ ਨੇਤਰਹੀਣ ਦੀ ਮਦਦ ਕਰੇਗਾ। ਇਹ ਐਪ ਮੌਜੂਦਾ ਸਮੇਂ 'ਚ ਆਈਫੋਨ 4 ਐਸ ਅਤੇ ਆਈ.ਓ.ਐਸ. 'ਤੇ ਫ੍ਰੀ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਸ ਕਾਰ ਦੀ Average ਸੁਣ ਉੱਡ ਜਾਣਗੇ ਤੁਹਾਡੇ ਹੋਸ਼ (ਦੇਖੋ ਤਸਵੀਰਾਂ)
NEXT STORY