ਨਵੀਂ ਦਿੱਲੀ- ਭਾਰਤੀ ਸਮਾਰਟਫੋਨ ਬ੍ਰਾਂਡ ਲਾਵਾ ਨੇ ਸੋਮਵਾਰ ਨੂੰ ਬਜਟ ਐਂਡਰਾਇਡ ਫੋਨਸ ਦੀ ਕੈਟੇਗਿਰੀ 'ਚ ਆਈਰਿਸ ਅਲਫਾ ਨਾਮ ਦਾ ਨਵਾਂ ਫੋਨ ਉਤਾਰਿਆ ਹੈ। ਇਸ ਫੋਨ ਦੀ ਸੋਮਵਾਰ ਤੋਂ ਬਲੈਕ ਅਤੇ ਵ੍ਹਾਈਟ ਰੰਗਾਂ 'ਚ ਵਿਕਰੀ ਸ਼ੁਰੂ ਹੋ ਗਈ ਹੈ।
ਫੋਨ ਦੀ ਕੀਮਤ 6550 ਰੁਪਏ ਰੱਖੀ ਗਈ ਹੈ। ਲਾਵਾ ਆਈਰਿਸ ਅਲਫਾ 'ਚ 5 ਇੰਚ FWVGA ਡਿਸਪਲੇ ਹੈ ਅਤੇ ਇਸ 'ਚ 1.2 ਗੀਗਾਹਾਰਟਜ਼ ਕਵਾਡਕੋਰ ਪ੍ਰੋਸੈਸਰ ਹੈ। ਇਸ ਫੋਨ 'ਚ 1 ਜੀ.ਬੀ. ਰੈਮ ਅਤੇ 8 ਜੀ.ਬੀ. ਇੰਟਰਨਲ ਸਟੋਰੇਜ ਹੈ। ਇਸ ਫੋਨ 'ਚ ਰਿਅਰ 5 ਮੈਗਾਪਿਕਸਲ ਰਿਅਰ ਕੈਮਰਾ ਅਤੇ ਫਰੰਟ ਵੀ.ਜੀ.ਏ. ਕੈਮਰਾ ਹੈ। ਇਸ 'ਚ 2200 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਐਂਡਰਾਇਡ 4.4.2 ਨਾਲ ਲੈਸ ਹੈ।
ਸੋਨੀ ਨੇ ਭਾਰਤ 'ਚ ਪੇਸ਼ ਕੀਤੀ Smartwatch 3 ਤੇ Smartband Talk (ਦੇਖੋ ਤਸਵੀਰਾਂ)
NEXT STORY