ਨਵੀਂ ਦਿੱਲੀ- ਇਲੈਕਟ੍ਰੋਨਿਕ ਉਪਕਰਣ ਬਣਾਉਣ ਵਾਲੀ ਜਾਪਾਨ ਦੀ ਦਿੱਗਜ਼ ਕੰਪਨੀ ਸੋਨੀ ਨੇ ਭਾਰਤ 'ਚ ਆਪਣੀ ਸਮਾਰਟਵਾਚ 3 ਅਤੇ ਕਾਲਿੰਗ ਸਹੂਲਤ ਦੇ ਨਾਲ ਸਮਾਰਟਬੈਂਡ ਟਾਕ ਪੇਸ਼ ਕੀਤਾ। ਕੰਪਨੀ ਨੇ ਜਾਰੀ ਬਿਆਨ 'ਚ ਕਿਹਾ ਹੈ ਕਿ ਸਮਾਟਵਾਚ 3 'ਚ 1.6 ਇੰਚ ਦੀ 320 ਗੁਣਾ 320 ਪਿਕਸਲ ਵਾਲੀ ਟੀ.ਐਫ.ਟੀ. ਐਲ.ਸੀ.ਡੀ. ਡਿਸਪਲੇ ਦਿੱਤੀ ਗਈ ਹੈ।
ਇਸ 'ਚ 1.2 ਜੀ.ਐਚ.ਜ਼ੈਡ. ਦਾ ਪ੍ਰੋਸੈਸਰ ਦਿੱਤਾ ਗਿਆ ਹੈ, ਜਿਸ ਦੇ ਨਾਲ 512 ਐਮ.ਬੀ. ਰੈਮ ਦਿੱਤੀ ਗਈ ਹੈ। 4 ਜੀ.ਬੀ. ਇੰਟਰਨਲ ਸਟੋਰੇਜ, 420 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਵਾਚ ਐਂਡਰਾਇਡ ਆਪ੍ਰੇਟਿੰਗ ਸਿਸਟਮ 'ਤੇ ਚੱਲਦੀ ਹੈ। ਇਹ ਵਾਚ ਵੀ ਸੋਨੀ ਦੀ ਐਕਸਪੀਰੀਆ ਜ਼ੈਡ ਸੀਰੀਜ਼ ਦੀ ਤਰ੍ਹਾਂ ਹੀ ਵਾਟਰਪਰੂਫ ਹੈ। ਇਸ 'ਚ ਨਾਲ ਹੀ ਇਨਬਿਲਟ ਮਾਈਕਰੋਫੋਨ, ਐਸਿਲੇਰੋਮੀਟਰ, ਕਮਪਾਸ, ਜਾਇਰੋ ਅਤੇ ਜੀ.ਪੀ.ਐਸ. ਸੈਂਸਰ ਹੈ। ਕੰਪਨੀ ਨੇ ਕਿਹਾ ਕਿ ਮਾਈਕਰੋਫੋਨ ਅਤੇ ਸਪੀਕਰ ਦੇ ਨਾਲ ਉਤਾਰੇ ਗਏ ਸਮਾਰਟਬੈਂਡ ਟਾਕ ਨਾਲ ਗਾਹਕ ਕਾਲ ਕਰ ਸਕਣਗੇ।
ਸੋਨੀ ਦੇ ਏਕੀਕਰਨ ਵਾਇਸ ਕੰਟਰੋਲ ਟੈਕਨਾਲੋਜੀ ਦੇ ਮਾਧਿਅਮ ਨਾਲ ਗਾਹਕ ਆਪਣੀ ਆਵਾਜ਼ ਨੂੰ ਸੁਰੱਖਿਅਤ ਰੱਖਣ ਦੇ ਨਾਲ ਹੀ ਬਾਅਦ 'ਚ ਉਸ ਦੀ ਵਰਤੋਂ ਵੀ ਕਰ ਸਕਦੇ ਹਨ। ਇਸ ਦੀ ਕੀਮਤ 12990 ਰੁਪਏ ਹੈ। ਸੋਨੀ ਦੀ ਇਹ ਸਮਾਰਟਵਾਚ ਮੇਟਲ ਫਰੇਮ ਦੇ ਨਾਲ ਪੇਸ਼ ਕੀਤੀ ਗਈ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਸੋਨੀ ਦੀ ਇਸ ਸਮਾਰਟਵਾਚ ਦਾ ਡਿਜ਼ਾਈਨ ਬੇਹਦ ਆਮ ਪਰ ਆਕਰਸ਼ਿਤ ਕਰਨ ਵਾਲਾ ਹੈ। ਇਸ 'ਚ ਲੱਗੀ ਮਸ਼ੀਨਰੀ ਨੂੰ ਕੱਢਿਆ ਵੀ ਜਾ ਸਕਦਾ ਹੈ।
ਰੂੜੀ ਨੇ ਕੀਤੀ ਕੌਸ਼ਲ ਵਿਕਾਸ ਨਾਲ ਜੁੜੇ ਪ੍ਰੋਗਰਾਮਾਂ ਦੀ ਸਮੀਖਿਆ
NEXT STORY