ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦੇਸ਼ ਵਾਸੀਆਂ ਨੂੰ ਮੌਜੂਦਾ ਪੈਟਰੋਲ ਸੰਕਟ ਦੇ ਛੇਤੀ ਹੱਲ ਦਾ ਭਰੋਸਾ ਦਿਵਾਇਆ। ਰੇਡੀਓ ਪਾਕਿਸਤਾਨ ਵੈੱਬਸਾਈਟ 'ਚ ਸੋਮਵਾਰ ਨੂੰ ਪ੍ਰਕਾਸ਼ਿਤ ਖਬਰਾਂ ਅਨੁਸਾਰ, ਨਵਾਜ਼ ਨੇ ਕਿਹਾ, ''ਪਾਕਿਸਤਾਨ 'ਚ ਹਫ਼ਤੇ ਭਰ ਤੋਂ ਈਂਧਨ ਸੰਕਟ ਬਣਿਆ ਹੋਇਆ ਹੈ। ਪੈਟਰੋਲ ਦੀ ਮੰਗ ਅਤੇ ਸਪਲਾਈ ਵਿਚਲੇ ਫਰਕ ਨੂੰ ਘੱਟ ਕਰਨ ਲਈ ਸਾਰੇ ਸੰਭਾਵਿਕ ਕਦਮ ਚੁੱਕੇ ਜਾ ਰਹੇ ਹਨ।'' ਉਥੇ ਹੀ 4 ਅਧਿਕਾਰੀਆਂ ਨੂੰ ਬਰਖਾਸਤ ਕਰਕੇ ਈਂਧਨ ਸੰਕਟ ਦੇ ਮਾਮਲੇ 'ਤੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਮੀਡੀਆ ਰਿਪੋਰਟ ਅਨੁਸਾਰ, ਈਂਧਨ ਸੰਕਟ ਦੀ ਵਜ੍ਹਾ ਨਾਲ ਦੇਸ਼ 'ਚ ਬਿਜਲੀ ਉਤਪਾਦਨ ਸਮਰੱਥਾ ਵੀ 2,000 ਮੈਗਾਵਾਟ ਤੋਂ ਜ਼ਿਆਦਾ ਘਟ ਗਈ ਹੈ, ਜਿਸਦੇ ਨਾਲ 7,000 ਮੈਗਾਵਾਟ ਬਿਜਲੀ ਦੀ ਕਮੀ ਹੋ ਗਈ ਹੈ। ਛੇਤੀ ਹੀ ਹੋਰ ਬਿਜਲੀ ਪਲਾਂਟਾਂ 'ਚ ਵੀ ਕੰਮਕਾਜ ਬੰਦ ਹੋ ਸਕਦਾ ਹੈ।
ਰੇਲਵੇ ਦਾ ਨਿੱਜੀਕਰਨ ਨਹੀਂ ਹੋਵੇਗਾ : ਪ੍ਰਭੂ
NEXT STORY