ਹੈਦਰਾਬਾਦ - ਰੇਲ ਮੰਤਰੀ ਸੁਰੇਸ਼ ਪ੍ਰਭਾਕਰ ਪ੍ਰਭੂ ਨੇ ਇਕ ਵਾਰ ਫਿਰ ਰੇਲਵੇ ਦੇ ਨਿੱਜੀਕਰਨ ਤੋਂ ਸਾਫ਼ ਇਨਕਾਰ ਕੀਤਾ । ਪ੍ਰਭੂ ਨੇ ਕਿਹਾ, ''ਸਰਕਾਰ ਦੀ ਸਭ ਤੋਂ ਪਹਿਲੀ ਇੱਛਾ ਰੇਲਵੇ ਦਾ ਵਿਕਾਸ ਕਰਨਾ ਹੈ । ਨਿੱਜੀ ਅਤੇ ਸਰਕਾਰੀ ਹਿੱਸੇਦਾਰੀ (ਪੀ. ਪੀ. ਪੀ.) ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੀ ਵਰਤੋਂ ਪਾਰਦਰਸ਼ੀ ਤਰੀਕੇ ਨਾਲ ਹੋਵੇਗੀ, ਇਸ 'ਚ ਕੁਝ ਵੀ ਲੁਕਿਆ ਨਹੀਂ ਹੈ । ਉਨ੍ਹਾਂ ਕਿਹਾ ਕਿ ਰੇਲਵੇ ਦਾ ਮੁੱਖ ਹਿੱਸਾ ਸਰਕਾਰ ਕੋਲ ਹੈ ਅਤੇ ਹੋਰ ਹਿੱਸਿਆਂ 'ਚ ਨਿਵੇਸ਼ ਦੂਸਰਿਆਂ ਦੇ ਹੱਥਾਂ 'ਚ ਜਾਣ ਨਾਲ ਕੋਈ ਫਰਕ ਨਹੀਂ ਪਵੇਗਾ । ਜੇਕਰ ਨਿਵੇਸ਼ ਰੇਲਵੇ ਲਈ ਚੰਗਾ ਨਾ ਰਿਹਾ ਤਾਂ ਇਸ ਨੂੰ ਹਟਾਉਣ 'ਚ ਬਿਲਕੁਲ ਸੰਕੋਚ ਨਹੀਂ ਕੀਤਾ ਜਾਵੇਗਾ ।''
ਪੰਜਾਬ ਸਰਕਾਰ ਵਧਾ ਸਕਦੀ ਹੈ ਡੀਜ਼ਲ ਤੇ ਪੈਟਰੋਲ 'ਤੇ ਵੈਟ ਦਰਾਂ
NEXT STORY