ਮੁੰਬਈ- ਬਾਜ਼ਾਰ ਵਿਚ ਮੰਗਲਵਾਰ ਨੂੰ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਸੈਂਸੈਕਸ ਅਤੇ ਨਿਫਟੀ ਨੇ ਮੰਗਲਵਾਰ ਨੂੰ ਤੁਫਾਨੀ ਤੇਜ਼ੀ ਦੇ ਨਾਲ ਇਕ ਨਵੀਂ ਉਚਾਈ ਨੂੰ ਛੂਹ ਲਿਆ ਹੈ।
ਸੈਂਸੈਕਸ ਨੇ ਮੰਗਲਵਾਰ ਨੂੰ 28829.29 ਦਾ ਨਵਾਂ ਰਿਕਾਰਡ ਪੱਧਰ ਛੋਹਿਆ ਤਾਂ ਨਿਫਟੀ ਪਹਿਲੀ ਵਾਰ 8700 ਦੇ ਪਾਰ ਜਾ ਕੇ 8707.90 ਦਾ ਨਵਾਂ ਉਪਰਲਾ ਰਿਕਾਰਡ ਬਣਾਉਣ 'ਚ ਕਾਮਯਾਬ ਰਿਹਾ। ਸੈਂਸੈਕਸ ਅਤੇ ਨਿਫਟੀ ਦੀ ਕਲੋਜ਼ਿੰਗ ਰਿਕਾਰਡ ਪੱਧਰਾਂ 'ਤੇ ਹੋਈ ਹੈ। ਨਿਫਟੀ ਪਹਿਲੀ ਵਾਰ 8600 ਦੇ ਉੱਪਰ ਜਾ ਕੇ ਬੰਦ ਹੋਇਆ ਹੈ। ਜਦੋਂਕਿ ਬੈਂਕ ਨਿਫਟੀ ਵੀ ਰਿਕਾਰਡ ਪੱਧਰਾਂ 'ਤੇ ਹੀ ਬੰਦ ਹੋਇਆ ਹੈ।
ਦਰਅਸਲ, ਐੱਫ.ਆਈ.ਆਈ. ਵੱਲੋਂ ਖਰੀਦਾਰੀ ਨਾਲ ਬਾਜ਼ਾਰ ਨੂੰ ਸਹਾਰਾ ਮਿਲਿਆ ਹੈ। ਨਾਲ ਹੀ ਕਰੂਡ ਅਤੇ ਕਮੋਡਿਟੀ ਕੀਮਤਾਂ ਵਿਚ ਸਥਿਰਤਾ ਨਾਲ ਵੀ ਬਾਜ਼ਾਰ ਨੂੰ ਮਜ਼ਬੂਤੀ ਮਿਲੀ। ਇਸ ਤੋਂ ਇਲਾਵਾ ਗਲੋਬਲ ਬਾਜ਼ਾਰਾਂ ਵਿਚ ਚੰਗੇ ਸੰਕੇਤ, ਈ.ਸੀ.ਬੀ. ਦੇ ਰਾਹਤ ਪੈਕੇਜ ਦੀ ਉਮੀਦ ਅਤੇ ਆਰ.ਬੀ.ਆਈ. ਵੱਲੋਂ ਦਰਾਂ ਵਿਚ ਕਟੌਤੀ ਨੇ ਬਾਜ਼ਾਰ 'ਚ ਭਰੋਸਾ ਵਧਾ ਦਿੱਤਾ ਹੈ।
ਜਿੰਦਲ ਸਾ ਦਾ ਸ਼ੁੱਧ ਲਾਭ 23.7 ਫੀਸਦੀ ਵਧਿਆ
NEXT STORY