ਨਵੀਂ ਦਿੱਲੀ- ਸਰਕਾਰ ਨੇ ਜਾਅਲੀ ਜਾਂ ਡੁਪਲੀਕੇਟ ਪਛਾਣ ਨੰਬਰ (ਆਈ.ਐਮ.ਈ.ਆਈ.) ਵਾਲੇ ਸਾਰੇ ਤਰ੍ਹਾਂ ਦੇ ਮੋਬਾਈਲ ਹੈਂਡਸੈਟ ਦੇ ਆਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦੇ ਇਸ ਕਦਮ ਨਾਲ ਸੁਰੱਖਿਆ ਏਜੰਸੀਆਂ ਨੂੰ ਵੱਖ-ਵੱਖ ਸਿਮ ਕਾਰਡ ਦੀ ਵਰਤੋਂ ਕਰਨ ਵਾਲਿਆਂ ਦਾ ਪਤਾ ਲਗਾਉਣ 'ਚ ਮਦਦ ਮਿਲੇਗੀ।
ਵਿਦੇਸ਼ ਵਪਾਰ ਮਹਾ ਪ੍ਰਬੰਧਕ ਦੀ ਇਸ ਬਾਰੇ 'ਚ ਜਾਰੀ ਕਿ ਅਧਿਸੂਚਨਾ ਅਨੁਸਾਰ ਇਸ ਤਰ੍ਹਾਂ ਦੇ ਮੋਬਾਈਲ ਹੈਂਡਸੈਟ ਨੂੰ ਆਯਾਤ ਲਈ ਨਿਸ਼ਿਦ ਉਤਪਾਦਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ ਜੋ ਰਾਸ਼ਟਰੀ ਸੁਰੱਖਿਆ ਲਈ ਖਤਰਾ ਮੰਨੇ ਜਾਂਦੇ ਹਨ। ਦੇਸ਼ 'ਚ ਜਾਅਲੀ, ਬਿਨਾਂ ਆਈ.ਐਮ.ਈ.ਆਈ. ਨੰਬਰ ਜਾਂ '00' ਆਈ.ਐਮ.ਈ.ਆਈ. ਨੰਬਰ ਵਾਲੇ ਮੋਬਾਈਲ ਫੋਨ ਦੇ ਆਯਾਤ 'ਤੇ ਤਾਂ ਪਹਿਲਾਂ ਹੀ ਪਾਬੰਦੀ ਸੀ।
ਇਸ ਸਾਲ 6.4 ਫੀਸਦੀ ਰਹਿ ਸਕਦੀ ਹੈ ਵਿਕਾਸ ਦਰ
NEXT STORY