ਨਵੀਂ ਦਿੱਲੀ- ਵਿੰਡੋਜ਼ 10 ਦਾ ਕੰਜ਼ਿਊਮਰ ਪ੍ਰੀਵਿਊ ਬੁੱਧਵਾਰ ਨੂੰ ਲੰਦਨ 'ਚ ਸਵੇਰੇ 9 ਵਜੇ ਤੋਂ ਸ਼ੁਰੂ ਹੋ ਰਿਹਾ ਹੈ। ਭਾਰਤੀ ਸਮੇਂ ਦੇ ਮੁਤਾਬਕ ਇਹ 21 ਜਨਵਰੀ ਰਾਤ 10.30 ਵਜੇ ਤੋਂ ਸ਼ੁਰੂ ਹੋਵੇਗਾ। ਸੂਤਰਾਂ ਦੇ ਮੁਤਾਬਕ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਲੰਦਨ 'ਚ ਹੋ ਰਹੇ ਇਸ ਇਵੈਂਟ 'ਚ ਸਿਰਫ ਵਿੰਡੋਜ਼ 10 ਦਾ ਕੰਜ਼ਿਊਮਰ ਵਰਜ਼ਨ ਹੀ ਨਹੀਂ ਸਗੋਂ ਹੋਰ ਵੀ ਬਹੁਤ ਕੁਝ ਲਾਂਚ ਹੋਵੇਗਾ।
ਵਿੰਡੋਜ਼ 10 ਮੋਬਾਈਲ
ਇਸ ਇਵੈਂਟ 'ਚ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਅਧਾਰਤ ਮੋਬਾਈਲ ਵੀ ਲਾਂਚ ਹੋ ਸਕਦਾ ਹੈ। ਹਾਲਾਂਕਿ ਅਜਿਹਾ ਵੀ ਹੋ ਸਕਦਾ ਹੈ ਕਿ ਸਿਰਫ ਵਿੰਡੋਜ਼ 10 ਮੋਬਾਈਲ ਆਪਰੇਟਿੰਗ ਸਿਸਟਮ ਲਾਂਚ ਹੋਵੇ ਪਰ ਪਿਛਲੇ ਇਵੈਂਟ 'ਚ ਜਿਵੇਂ ਕੰਪਨੀ ਨੇ ਵਿੰਡੋਜ਼ 10 ਪੀ.ਸੀ. ਲਾਂਚ ਕੀਤਾ ਸੀ ਉਸੇ ਤਰ੍ਹਾਂ ਇਸ ਇਵੈਂਟ 'ਚ ਮੋਬਾਈਲ ਲਾਂਚ ਹੋ ਸਕਦਾ ਹੈ। ਇਸ ਤੋਂ ਇਲਾਵਾ ਚੀਨ ਦੀ ਇਕ ਵੈੱਬਸਾਈਟ ਵੱਲੋਂ ਇਮੇਜ ਵੀ ਲੀਕ ਕੀਤੀ ਗਈ ਹੈ।
ਨਵਾਂ ਬ੍ਰਾਉਜ਼ਰ
ਪਿਛਲੇ ਕੁਝ ਸਮੇਂ ਤੋਂ ਜਿੱਥੇ ਨਵੇਂ ਵਿੰਡੋਜ਼ ਬ੍ਰਾਉਜ਼ਰ ਦੀ ਗੱਲ ਚਲ ਰਹੀ ਸੀ, ਉੱਥੇ ਕੰਪਨੀ ਨੇ ਵੀ ਇਸ ਦੇ ਸੰਕੇਤ ਦਿੱਤੇ ਹਨ ਕਿ ਇੰਟਰਨੈੱਟ ਐੱਕਸਪਲੋਰਰ ਨੂੰ ਹਟਾ ਕੇ ਕੰਪਨੀ ਹੁਣ ਆਪਣਾ ਨਵਾਂ ਇੰਟਰਨੈੱਟ ਬ੍ਰਾਉਜ਼ਰ (ਕੋਡ ਨੇਮ ਸਪਾਰਟਨ) ਲਾਂਚ ਕਰ ਦੇਵੇਗੀ। ਇਸ ਬ੍ਰਾਊਜ਼ਰ ਦੇ ਬਾਰੇ ਵਿਚ ਡਿਟੇਲ ਸੀਕ੍ਰੇਟ ਰੱਖੀ ਗਈ ਹੈ ਪਰ ਲੀਕ ਹੋਈ ਰਿਪੋਰਟ ਦੇ ਮੁਤਾਬਕ ਇਹ ਬ੍ਰਾਉਜ਼ਰ ਕ੍ਰੋਮ ਅਤੇ ਫਾਇਰਫੈਕਸ ਦੀ ਤਰ੍ਹਾਂ ਹੋਵੇਗਾ।
ਕੋਰਟਾਨਾ
ਵਿੰਡੋਜ਼ 10 ਦੇ ਸਭ ਤੋਂ ਅਹਿਮ ਫੀਚਰਸ 'ਚੋਂ ਇਕ ਕੋਰਟਾਨਾ ਹੈ। ਮਾਈਕ੍ਰੋਸਾਫਟ ਦਾ ਇਹ ਪਰਸਨਲ ਵਾਈਸ ਅਸਿਸਟੈਂਟ ਹਮੇਸ਼ਾ ਤੋਂ ਕਾਫੀ ਚਰਚਾ 'ਚ ਰਿਹਾ ਹੈ। ਇਸ ਤੋਂ ਇਲਾਵਾ ਵਿੰਡੋਜ਼ 10 'ਚ ਐਪਸ ਨੂੰ ਨਵੇਂ ਰੂਪ 'ਚ ਪੇਸ਼ ਕੀਤਾ ਜਾ ਸਕਦਾ ਹੈ। ਯੂਜ਼ਰਸ ਦੇ ਲਈ ਬਹੁਤ ਸਾਰੇ ਐਪਸ ਹੋਣਗੇ ਜਿਸ 'ਚ ਅਪਡੇਟੇਟ ਕੈਮਰਾ, ਕੈਲਕੁਲੇਟਰ, ਗੇਮਿੰਗ ਐਪ ਆਦਿ ਹੋਣਗੇ।
ਵਿਸ਼ੇਸ਼ਤਾ
ਇਹ ਵਿੰਡੋਜ਼ 8 ਦੀ ਤਰ੍ਹਾਂ ਪੂਰੀ ਤਰ੍ਹਾਂ ਟਾਈਲਸ ਵਾਲਾ ਇੰਟਰਫੇਸ ਨਹੀਂ ਹੈ। ਜੇਕਰ ਤੁਸੀਂ ਇਸ ਓ.ਐੱਸ. ਨੂੰ ਕੀ-ਬੋਰਡ ਦੇ ਨਾਲ ਇਸਤੇਮਾਲ ਕਰ ਰਹੇ ਹੋ, ਤਾਂ ਸਟਾਰਟ ਮੇਨਿਊ ਮਿਲੇਗਾ। ਇਸ 'ਚ ਸਟਾਰਟ ਮੇਨਿਊ ਦੇ ਅੰਦਰ ਟਾਈਲਸ ਵਾਲਾ ਫੀਚਰ ਦਿੱਤਾ ਗਿਆ ਹੈ। ਟਚ ਮੋਡ 'ਚ ਤੁਹਾਨੂੰ ਫੁਲ ਟਾਈਲ ਇੰਟਰਫੇਸ ਮਿਲੇਗਾ। ਮਾਈਕ੍ਰੋਸਾਫਟ ਦੇ ਵਾਈਸ ਪ੍ਰੈਜ਼ੀਡੈਂਟ (ਵਿੰਡੋਜ਼ ਗਰੁੱਪ) ਜੋ ਬਿਲਫੋਰਡ ਦੇ ਮੁਤਾਬਕ, ਇਹ ਇਸ ਤਰ੍ਹਾਂ ਹੈ ਕਿ ਕੀ-ਬੋਰਡ, ਮਾਉਸ ਨੂੰ ਪਸੰਦ ਕਰਨ ਵਾਲੇ ਯੂਜ਼ਰ ਨੂੰ ਕੋਈ ਦਿੱਕਤ ਨਾ ਹੋਵੇ।
ਵਿੰਡੋਜ ਦੇ ਹਿਸਾਬ ਨਾਲ ਕੁਝ ਨਵੇਂ ਫੀਚਰ
ਸਰਚ ਰਿਜ਼ਲਟ ਵਿਚ ਤੁਹਾਨੂੰ ਕੰਪਿਊਟਰ ਤੋਂ ਇਲਾਵਾ ਇੰਟਰਨੈੱਟ ਦੀ ਲਿਸਟਿੰਗ ਵੀ ਮੌਜੂਦ ਮਿਲੇਗੀ। ਇਸ ਤੋਂ ਇਲਾਵਾ ਟਾਸਕ ਵਿਊ ਵੀ ਦੇਖਣ ਨੂੰ ਮਿਲੇਗਾ। ਇਸ ਦੇ ਤਹਿਤ ਜੇਕਰ ਯੂਜ਼ਰ ਟਾਸਟ ਬਾਰ 'ਤੇ ਲੱਗੇ ਬਟਨ ਨੂੰ ਦਬਾਵੇਗਾ ਤਾਂ ਉਸ ਨੂੰ ਖੁਲ੍ਹੇ ਹੋਏ ਸਾਰੇ ਵਿੰਡੋਜ਼ ਦੇ ਛੋਟੇ-ਛੋਟੇ ਪ੍ਰੀਵਿਊ ਇਕੱਠੇ ਦੇਖਣ ਨੂੰ ਮਿਲਣਗੇ। ਨਵੇਂ ਓ.ਐੱਸ. 'ਚ ਪਹਿਲੇ ਤੋਂ ਬਿਹਤਰ ਕਮਾਂਡ ਪ੍ਰਾਮਟ ਵੀ ਦਿੱਤਾ ਗਿਆ ਹੈ।
ਮਲਟੀਟਾਸਕਿੰਗ ਅਤੇ ਵਰਚੁਅਲ ਡੈਸਕਟਾਪ
ਵਿੰਡੋਜ਼-10 'ਚ ਮਲਟੀਟਾਸਕਿੰਗ ਅਤੇ ਵਰਚੁਅਲ ਡੈਸਕਟਾਪ ਦੀ ਸਹੂਲਤ ਮਿਲੇਗੀ। ਕਈ ਵਿੰਡੋ ਨੂੰ ਡੈਸਕਟਾਪ 'ਤੇ ਅਲੱਗ-ਅਲੱਗ ਸਾਈਜ਼ 'ਚ ਸੈੱਟ ਕਰਕੇ ਉਸ 'ਤੇ ਕੰਮ ਕਰ ਸਕੋਗੇ। ਟਚ ਯੂਜ਼ਰਸ ਦੇ ਲਈ ਵੱਡੇ ਬਟਨ ਹੋਣਗੇ, ਜੋ ਪਹਿਲੇ ਦੇ ਮੁਕਾਬਲੇ 'ਚ ਜ਼ਿਆਦਾ ਟਚ ਫਰੈਂਡਲੀ ਹੋਣਗੇ।
ਤੁਸੀਂ ਕਈ ਵਰਚੁਅਲ ਡੈਸਕਟਾਪ ਵਿੰਡੋ ਖੋਲ੍ਹ ਸਕੋਗੇ ਇਕ ਵਿੰਡੋ 'ਚ ਚੱਲ ਰਹੇ ਐਪ ਨੂੰ ਦੂਜੇ ਵਰਚੁਅਲ ਡੈਸਕਟਾਪ 'ਤੇ ਲੈ ਜਾ ਸਕੋਗੇ। ਇਹ ਫੋਨ ਜਾਂ ਟੈਬਲੇਟ 'ਚ ਵੱਡੀ ਸਕ੍ਰੀਨ ਜੋੜਨ ਜਿਹਾ ਹੈ, ਜਿਨ੍ਹਾਂ ਨੂੰ ਸਵਾਈਪ ਕਰਕੇ ਦੇਖਿਆ ਜਾ ਸਕਦਾ ਹੈ।
ਇਕ ਪਲੈਟਫਾਰਮ ਜੋ ਹਰ ਡਿਵਾਈਸ 'ਤੇ ਇਕੋ ਜਿਹਾ ਹੋਵੇਗਾ
ਵਿੰਡੋਜ਼ 10 'ਚ ਸਿਮਿਲਰ ਪਲੈਟਫਾਰਮ ਐੱਕਸਪੀਰੀਅੰਸ ਮਿਲੇਗਾ। ਵਿੰਡੋਜ਼ 10 ਭਾਵੇਂ ਜਿਹੜੇ ਵੀ ਡਿਵਾਈਸ 'ਤੇ ਇਸਤੇਮਾਲ ਕੀਤਾ ਜਾਵੇ (4 ਤੋਂ ਲੈ ਕੇ 80 ਇੰਚ ਤੱਕ) ਉਸ ਦਾ ਲੇ ਆਉਟ ਇਕੋ ਜਿਹਾ ਹੀ ਰਹੇਗਾ ਅਤੇ ਵਰਕਿੰਗ ਐੱਕਸਪੀਰੀਅੰਸ ਵੀ ਇਕੋ ਜਿਹਾ ਹੋਵੇਗਾ। ਇਸ ਦਾ ਮਕਸਦ ਹੈ ਕਿ ਵਿੰਡੋਜ਼ ਯੂਜ਼ਰਸ ਕਾਮਨ ਪਲੇਸਟੋਰ, ਸਰਚ, ਖਰੀਦਾਰੀ ਜਾਂ ਐਪਲੀਕੇਸ਼ਨਸ ਦਾ ਇਸਤੇਮਾਲ ਕਰ ਸਕਣਗੇ। ਇਹ ਸਾਫਟਵੇਅਰ ਸਮਾਰਟਫੋਨ ਤੋਂ ਲੈ ਕੇ ਹਾਈਬ੍ਰਿਡ ਡੈਸਕਟਾਪ ਤੱਕ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਬਿਹਤਰ ਸਕਿਓਰਿਟੀ ਅਤੇ ਕਲਾਉਡ ਕੁਨੈਕਟੀਵਿਟੀ
ਮਾਈਕ੍ਰੋਸਾਫਟ ਨੇ ਇਸ 'ਤੇ ਆਪਰੇਟਿੰਗ ਸਿਸਟਮ ਦੇ ਪ੍ਰੀਵਿਊ ਲਾਂਚ ਦੇ ਨਾਲ ਡਾਟਾ ਸਕਿਓਰਿਟੀ ਨੂੰ ਇਕ ਅਹਿਮ ਫੀਚਰ ਦੱਸਿਆ। ਇਸ ਓ.ਐੱਸ. 'ਚ ਮਾਈਕ੍ਰੋਸਾਫਟ ਨੇ ਕਈ ਨਵੇਂ ਸਕਿਓਰਿਟੀ ਫੀਚਰਸ 'ਤੇ ਕੰਮ ਕੀਤਾ ਹੈ।
ਕੰਪਨੀ ਨੇ ਦੱਸਿਆ ਕਿ ਵਿੰਡੋਜ਼ ਇਨਸਾਈਡਰ ਪ੍ਰੋਗਰਾਮ ਮਾਈਕ੍ਰੋਸਾਫਟ ਨੇ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਸਾਰੇ ਪੀ.ਸੀ. ਐੱਕਸਪਰਟਸ ਅਤੇ ਆਈ.ਟੀ. ਪ੍ਰੋਫੈਸ਼ਨਲਸ ਨੂੰ ਇਸ ਓ.ਐੱਸ. ਦਾ ਟੈਕਨੀਕਲ ਪ੍ਰੀਵਿਊ ਲੈਪਟਾਪ ਅਤੇ ਡੈਸਕਟਾਪ ਦੇ ਲਈ ਮਿਲੇਗਾ। ਇਹ ਪ੍ਰੀਵਿਊ ਵੀਰਵਾਰ ਨੂੰ ਲਾਂਚ ਹੋਵੇਗਾ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY