ਮੁੰਬਈ- ਬਾਜ਼ਾਰ 'ਚ ਲਗਾਤਾਰ ਛੇਵੇਂ ਦਿਨ ਸ਼ਾਨਦਾਰ ਜੋਸ਼ ਅਤੇ ਜਸ਼ਨ ਸੀ। ਵੀਰਵਾਰ ਨੂੰ ਫਿਰ ਸੈਂਸੈਕਸ ਅਤੇ ਨਿਫਟੀ ਨੇ ਨਵੀਂ ਉਚਾਈ ਹਾਸਲ ਕੀਤੀ। ਸੈਂਸੈਕਸ ਅਤੇ ਨਿਫਟੀ ਦੋਹਾਂ 'ਚ ਵੀਰਵਾਰ ਨੂੰ ਰਿਕਾਰਡ ਕਲੋਜ਼ਿੰਗ ਦੇਖਣ ਨੂੰ ਮਿਲੀ ਹੈ। ਸੈਂਸੈਕਸ ਜਿੱਥੇ ਪਹਿਲੀ ਵਾਰ 29000 ਦੇ ਉੱਪਰ ਬੰਦ ਹੋਣ ਵਿਚ ਕਾਮਯਾਬ ਰਿਹਾ ਤਾਂ ਨਿਫਟੀ ਵੀ 8760 ਦੇ ਉੱਪਰ ਪਹਿਲੀ ਵਾਰ ਬੰਦ ਹੋਇਆ ਹੈ।
ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 117 ਅੰਕ ਯਾਨੀ ਕਿ 0.4 ਫੀਸਦੀ ਦੀ ਬੜ੍ਹਤ ਦੇ ਨਾਲ 29006 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 32 ਅੰਕ ਯਾਨੀ ਕਿ 0.4 ਫੀਸਦੀ ਚੜ੍ਹ ਕੇ 8761.4 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਨੇ ਵੀਰਵਾਰ ਨੂੰ 29060.41 ਦਾ ਨਵਾਂ ਰਿਕਾਰਡ ਉਪਰਲਾ ਪੱਧਰ ਛੋਹਿਆ ਅਤੇ ਨਿਫਟੀ ਨੇ 8772.70 ਦੇ ਰਿਕਾਰਡ ਉਪਰਲੇ ਪੱਧਰ ਤੱਕ ਦਸਤਕ ਦਿੱਤੀ ਹੈ।
ਟਾਟਾ ਨੇ ਪੇਸ਼ ਕੀਤੀ ਨਵੀਂ ਕਾਰ ਬੋਲਟ, ਜਾਣੋ ਕੀ ਹੈ ਖਾਸ (ਦੇਖੋ ਤਸਵੀਰਾਂ)
NEXT STORY