ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕੇ. ਸੀ. ਬੋਕਾੜੀਆ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਡਰਟੀ ਪਾਲੀਟਿਕਸ' ਹਿੰਦੀ ਸਿਨੇਮਾ 'ਚ ਇਕ ਨਵਾਂ ਚਲਣ ਲੈ ਕੇ ਆਵੇਗੀ। ਬੋਕਾੜੀਆ ਇਥੇ ਮੰਗਲਵਾਰ ਨੂੰ ਫਿਲਮ ਦੇ ਮਿਊਜ਼ਿਕ ਲਾਂਚ 'ਤੇ ਕਿਹਾ, ''ਅਸੀਂ ਸਾਰਿਆਂ ਨੇ ਇਸ ਨੂੰ ਇਕ ਵਧੀਆ ਫਿਲਮ ਬਣਾਉਣ ਲਈ ਸਖਤ ਮਿਹਨਤ ਕੀਤੀ ਹੈ। ਮੈਨੂੰ ਪੂਰਾ ਯਕੀਨ ਹੈ ਕਿ 'ਡਰਟੀ ਪਾਲੀਟਿਕਸ' ਮੇਰੀ ਪਹਿਲੀ ਫਿਲਮ 'ਪਿਆਰ ਝੁਕਤਾ ਨਹੀਂ' (1985) ਦੀ ਤਰ੍ਹਾਂ ਸਨਸਨੀ ਪੈਦਾ ਕਰੇਗੀ। ਮੈਨੂੰ ਯਕੀਨ ਹੈ ਕਿ ਇਸ ਫਿਲਮ ਤੋਂ ਬਾਅਦ ਹਿੰਦੀ ਸਿਨੇਮਾ 'ਚ ਇਕ ਚਲਣ ਬਦਲ ਜਾਵੇਗਾ। ਲੋਕ ਫਿਲਮਾਂ ਬਣਾਉਣ ਦੇ ਪ੍ਰਤੀ ਜ਼ਿਆਦਾ ਸੰਜੀਦਾ ਹੋ ਜਾਣਗੇ।'' ਬੋਕਾੜੀਆ ਨੇ ਕਿਹਾ ਕਿ 'ਡਰਟੀ ਪਾਲੀਟਿਕਸ' ਚਰਚਿਤ ਭੰਵਰੀ ਦੇਵੀ ਹੱਤਿਆਕਾਂਡ 'ਤੇ ਆਧਾਰਿਤ ਹੈ। ਫਿਲਮ 'ਚ ਅਭਿਨੇਤਰੀ ਮੱਲਿਕਾ ਸ਼ੇਰਾਵਤ, ਨਸੀਰੂਦੀਨ ਸ਼ਾਹ ਅਤੇ ਅਨੁਪਮ ਖੇਰ ਦੀਆਂ ਵੀ ਭੂਮਿਕਾਵਾਂ ਹਨ। ਇਹ ਫਿਲਮ 13 ਫਰਵਰੀ ਨੂੰ ਰਿਲੀਜ਼ ਹੋਵੇਗੀ।
'ਚੇਨਈ ਐਕਸਪ੍ਰੈੱਸ' ਦੀਆਂ ਇਨ੍ਹਾਂ ਗਲਤੀਆਂ ਨੂੰ ਕੀ ਤੁਸੀਂ ਕੀਤਾ ਸੀ ਨੋਟ? (ਵੀਡੀਓ)
NEXT STORY