* ਭਵਿੱਖ ਦੀ ਚਿੰਤਾ ਤੋਂ ਆਪਣੇ ਆਪ ਨੂੰ ਮੁਕਤ ਰੱਖੋ ਅਤੇ ਭੂਤਕਾਲ ਦੀ ਪ੍ਰਵਾਹ ਨਾ ਕਰੋ ਅਤੇ ਵਰਤਮਾਨ ਵਿਚ ਜਿਊਣ ਦਾ ਯਤਨ ਕਰੋ। ਪ੍ਰਮਾਤਮਾ ਵਿਚ ਵਿਸ਼ਵਾਸ ਕਰੋ।
* ਮਨੁੱਖ ਦੇ ਜੀਵਨ ਵਿਚ ਸਾਰੇ ਦੁੱਖਾਂ ਦੀ ਜੜ੍ਹ ਪਿਆਰ ਹੈ। ਜਿਸ ਮਨੁੱਖ ਨਾਲ ਪਿਆਰ ਹੁੰਦਾ ਹੈ, ਉਸਦੇ ਦੁੱਖ ਦੀ ਚਿੰਤਾ ਹਮੇਸ਼ਾ ਮਨ ਵਿਚ ਬਣੀ ਰਹਿੰਦੀ ਹੈ।
* ਹਰੇਕ ਮਨੁੱਖ ਦੇ ਮਨ ਵਿਚ ਹੀ ਦੁੱਖ-ਸੁੱਖ ਹੈ। ਹੋਰ ਮੂਲ ਵਿਸ਼ੇ ਮੂਲ ਰੂਪ ਵਿਚ ਮੌਜੂਦ ਰਹਿੰਦੇ ਹਨ। ਜਿਸਨੇ ਮਨ ਨੂੰ ਵੱਸ ਵਿਚ ਕਰ ਲਿਆ, ਉਹੀ ਸੁਖੀ ਹੈ।
* ਮਨੁੱਖ ਦਾ ਸਰੀਰ ਮਿੱਟੀ ਦੇ ਕੱਚੇ ਘੜੇ ਦੇ ਸਮਾਨ ਹੈ। ਇਹ ਪਲ ਵਿਚ ਟੁੱਟ ਕੇ ਬਿਖਰ ਸਕਦਾ ਹੈ ਪਰ ਜਿਸ ਤਰ੍ਹਾਂ ਕੱਚੇ ਘੜੇ ਦਾ ਸਾਵਧਾਨੀ ਨਾਲ ਇਸਤੇਮਾਲ ਕਰਕੇ ਉਹ ਜ਼ਿਆਦਾ ਸਮੇਂ ਤਕ ਚਲ ਸਕਦਾ ਹੈ, ਇਵੇਂ ਹੀ ਅਗਰ ਇਨਸਾਨ ਆਪਣੇ ਸਰੀਰ ਦਾ ਪੂਰੀ ਸਾਵਧਾਨੀ ਦੇ ਨਾਲ ਇਸਤੇਮਾਲ ਕਰੇ ਤਾਂ ਸਮੇਂ ਤਕ ਸਿਹਤਮੰਦ ਰਹਿੰਦੇ ਹੋਏ ਜਿਊਂਦਾ ਰਹਿ ਸਕਦਾ ਹੈ।
* ਸੰਸਾਰ ਵਿਚ ਕਿਸੇ ਨੂੰ ਵੀ ਮਨ ਚਾਹਿਆ ਸੁੱਖ ਪ੍ਰਾਪਤ ਨਹੀਂ ਹੁੰਦਾ। ਆਮ ਤੌਰ 'ਤੇ ਸੁੱਖ-ਦੁੱਖ ਦੀ ਪ੍ਰਾਪਤੀ ਮਨੁੱਖ ਦੇ ਹੱਥ ਵਿਚ ਨਾ ਹੋ ਕੇ ਪ੍ਰਮਾਤਮਾ ਦੇ ਹੱਥ ਵਿਚ ਹੈ।
* ਜਿਸ ਤਰ੍ਹਾਂ ਵੱਛਾ ਹਜ਼ਾਰਾਂ ਪਸ਼ੂਆਂ ਵਿਚ ਆਪਣੀ ਮਾਂ ਨੂੰ ਲੱਭ ਕੇ ਉਸਦੇ ਨੇੜੇ ਪਹੁੰਚ ਜਾਂਦਾ ਹੈ ਅਤੇ ਉਸਦਾ ਦੁੱਧ ਚੁੰਘਣ ਲੱਗਦਾ ਹੈ, ਉਵੇਂ ਹੀ ਮਨੁੱਖ ਦਾ ਕਰਮ ਵੀ ਉਸਦਾ ਪਿੱਛਾ ਕਰਦਾ ਹੈ ਅਤੇ ਉਸਦਾ ਫਲ ਉਸਨੂੰ ਜ਼ਰੂਰ ਮਿਲਦਾ ਹੈ।
* ਜੇ ਅਸਲ ਤੱਤ ਗਿਆਨ ਪ੍ਰਾਪਤ ਕਰਕੇ ਉਪਦੇਸ਼ ਕਰਨ ਵਾਲੇ ਗੁਰੂ ਨੂੰ ਸਨਮਾਨ ਨਹੀਂ ਦਿੰਦਾ, ਉਹ ਸ਼ਿਸ਼ ਪਹਿਲਾਂ ਕੁੱਤੇ ਦੀ ਜੂਨ ਵਿਚ ਜਨਮ ਲੈਣ ਦੇ ਬਾਅਦ ਚੰਡਾਲ ਦੀ ਜੂਨ ਵਿਚ ਪੈਦਾ ਹੁੰਦਾ ਹੈ।
* ਜੇਕਰ ਤੁਸੀਂ ਸਮਾਜ ਦੇ ਲੋਕਾਂ ਸਾਹਮਣੇ ਹਰਮਨਪਿਆਰਤਾ ਪਾਉਣਾ ਚਾਹੁੰਦੇ ਹੋ ਤਾਂ ਦੂਜਿਆਂ ਦੀ ਨਿੰਦਾ ਕਰਨੀ ਬੰਦ ਕਰ ਦਿਓ। ਦੂਜਿਆਂ ਦੀ ਨਿੰਦਾ ਕਰਨਾ ਮਨੁੱਖ ਦਾ ਕੁਦਰਤੀ ਸੁਭਾਅ ਹੈ ਅਤੇ ਇਸ ਕਾਰਨ ਉਹ ਦੂਜਿਆਂ ਨੂੰ ਛੋਟਾ ਸਾਬਿਤ ਕਰਕੇ ਆਪਣੇ ਆਪ ਨੂੰ ਵੱਡਾ ਸਾਬਿਤ ਕਰਨਾ ਚਾਹੁੰਦਾ ਹੈ। ਜੋ ਦੂਜਿਆਂ ਦੀ ਨਿੰਦਾ ਨਹੀਂ ਕਰਦੇ ਉਹ ਲੋਕਾਂ ਦੇ ਹਰਮਨਪਿਆਰੇ ਹੁੰਦੇ ਹਨ।
ਮਨੁੱਖ ਨੂੰ ਕਰਮਾਂ ਅਨੁਸਾਰ ਫਲ ਮਿਲਦਾ ਹੈ
NEXT STORY