ਜਲੰਧਰ/ਚੰਡੀਗੜ੍ਹ (ਵੈੱਬ ਡੈਸਕ,ਪੁਨੀਤ)- ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਵੱਲੋਂ ਜਾਰੀ ਹੜਤਾਲ ਹੁਣ ਖ਼ਤਮ ਹੋ ਗਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕਰੋੜਾਂ ਦੇ ਪਟਾਕੇ ਖ਼ਰੀਦ ਚੁੱਕੇ ਜਲੰਧਰ ਦੇ ਪਟਾਕਾ ਕਾਰੋਬਾਰੀਆਂ ਦੀ ਵਧੀ ਚਿੰਤਾ! ਜਾਰੀ ਹੋਏ ਨਵੇਂ ਹੁਕਮ
ਸਮੂਹ ਆਗੂਆਂ ਅਤੇ ਵਰਕਰ ਸਾਥੀਆਂ ਵੱਲੋਂ ਜਥੇਬੰਦੀ ਦੇ ਸੱਦੇ 'ਤੇ 21 ਅਕਤੂਬਰ ਤੋਂ ਲਗਾਤਾਰ ਮਕੁੰਮਲ ਸਫ਼ਲ ਹੜਤਾਲ ਧਰਨੇ ਦੌਰਾਨ ਸਰਕਾਰ ਨਾਲ ਮੀਟਿੰਗਾਂ ਉਪਰੰਤ ਅੱਜ 24 ਅਕਤੂਬਰ ਨੂੰ ਮਾਨਯੋਗ ਟਰਾਸਪੋਰਟ ਮੰਤਰੀ ਪੰਜਾਬ ਨਾਲ ਪੀ. ਆਰ. ਟੀ. ਸੀ. ਹੈੱਡਆਫਿਸ ਵਿਖੇ ਪੈਨਿਲ ਮੀਟਿੰਗ ਹੋਈ। ਮੀਟਿੰਗ ਵਿੱਚ ਜਥੇਬੰਦੀ ਦੀਆਂ ਮੰਨੀਆਂ ਮੰਗਾਂ ਨੂੰ ਤਰੁੰਤ ਲਾਗੂ ਕਰਦਿਆਂ 26, 27 ਅਕਤੂਬਰ ਤੋਂ ਟਰਾਂਸਪੋਰਟ ਮੰਤਰੀ ਪੰਜਾਬ ਆਉਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਅਤੇ ਜੁਆਇਨ ਕਰਵਾਉਣ ਲਈ ਜੁਆਇਨਿੰਗ ਪੱਤਰ ਦੇਣਗੇ ਅਤੇ ਬਾਕੀ ਮੰਗਾਂ ਸਬੰਧੀ 29 ਅਕਤੂਬਰ ਦੀ ਮੀਟਿੰਗ 'ਚ ਫਾਈਨਲ ਫ਼ੈਸਲਾ ਕਰਨ ਲਈ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਫਿਕਸ ਕੀਤੀਆਂ ਗਈਆਂ। ਜਿਸ 'ਤੇ ਜਥੇਬੰਦੀ ਵੱਲੋਂ ਹੜਤਾਲ ਧਰਨੇ ਨੂੰ ਸਮਾਪਤ ਕਰਦਿਆਂ ਬੱਸ ਸਰਵਿਸ ਬਹਾਲ ਕੀਤੀ ਗਈ ਅਤੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੰਦੀ ਕਿ ਫਾਈਨਲ 29 ਅਕਤੂਬਰ ਤੱਕ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਤਰੁੰਤ ਹੜਤਾਲ ਧਰਨੇ ਸਮੇਤ ਤਿਖੇ ਸਘੰਰਸ਼ ਕੀਤੇ ਜਾਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੀ ਹੋਵੇਗੀ।
ਇਹ ਵੀ ਪੜ੍ਹੋ: ਨਸ਼ੇ ਖ਼ਿਲਾਫ਼ ਜਲੰਧਰ ਦੇ CP ਸਤਿੰਦਰ ਸਿੰਘ ਦੀ ਸਖ਼ਤੀ! ਜਾਰੀ ਕੀਤੀਆਂ ਹਦਾਇਤਾਂ, ਹੌਟਸਪਾਟਸ 'ਤੇ....
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ 'ਚ ਆਟੋ ਚਾਲਕ ਦੀ ਵੱਡੀ ਲਾਪਰਵਾਹੀ! 2 ਸਕੂਲੀ ਬੱਚਿਆਂ ਨੂੰ ਕੁਚਲਿਆ, ਘਟਨਾ ਕੈਮਰੇ 'ਚ ਕੈਦ
NEXT STORY