ਨਵੀਂ ਦਿੱਲੀ- ਕਿਫਾਈਤੀ ਕੀਮਤਾਂ 'ਚ ਮੋਬਾਈਲ ਫੋਨਸ ਬਣਾਉਣ ਵਾਲੀ ਕੰਪਨੀ ਡਾਟਾਵਿੰਡ ਨੇ ਇਕ ਸਾਲ ਦੌਰਾਨ 150 ਕਰੋੜ ਰੁਪਏ ਦੇ ਨਿਵੇਸ਼ ਨਾਲ ਫ੍ਰੀ ਇੰਟਰਨੈਟ ਸੇਵਾ ਦੇਣ ਵਾਲੇ ਮੋਬਾਈਲ ਫੋਨ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਤਰ੍ਹਾਂ ਦੇ ਫੋਨ ਦੀ ਕੀਮਤ 3000 ਰੁਪਏ ਹੋਵੇਗੀ।
ਕੰਪਨੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਸੁਨੀਤ ਸਿੰਘ ਤੁਲੀ ਨੇ ਦੱਸਿਆ ਕਿ ਅਸੀਂ ਨਿੱਜੀ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀਆਂ ਨਾਲ ਫ੍ਰੀ ਇੰਟਰਨੈਟ ਸੇਵਾ ਵਾਲੇ ਮੋਬਾਈਲ ਪੇਸ਼ ਕਰਨ ਲਈ ਗੱਲਬਾਤ ਕਰ ਰਹੇ ਹਾਂ। ਫ੍ਰੀ ਇੰਟਰਨੈਟ ਸੇਵਾ ਸ਼ੁਰੂਆਤ 'ਚ ਇਕ ਸਾਲ ਦੇ ਲਈ ਹੋਵੇਗੀ। ਇਸ ਮੋਬਾਈਲ ਦੀ ਕੀਮਤ 3000 ਰੁਪਏ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਸ ਯੋਜਨਾ ਲਈ ਜਨਤਕ ਪੇਸ਼ਕਸ਼ ਜ਼ਰੀਏ ਲੱਗਭਗ 150 ਕਰੋੜ ਰੁਪਏ ਦੀ ਰਾਸ਼ੀ ਜੁਟਾਈ ਹੈ।
ਇਕ ਅਨੁਮਾਨ ਅਨੁਸਾਰ 76 ਫੀਸਦੀ ਭਾਰਤੀ ਮੋਬਾਈਲ ਖਰੀਦਦਾਰ 4000 ਰੁਪਏ ਤੋਂ ਘੱਟ ਕੀਮਤ ਅਤੇ 60 ਫੀਸਦੀ ਖਰੀਦਦਾਰ 2000 ਰੁਪਏ ਤੋਂ ਘੱਟ ਕੀਮਤ ਦਾ ਮੋਬਾਈਲ ਖਰੀਦਦੇ ਹਨ। ਤੁਲੀ ਨੇ ਦੱਸਿਆ ਕਿ ਇਨ੍ਹਾਂ 'ਚੋਂ ਕਈ ਗਾਹਕ ਇੰਟਰਨੈਟ ਸੇਵਾਵਾਂ ਨਹੀਂ ਲੈਂਦੇ। ਅਸੀਂ ਪਹਿਲੀ ਵਾਰ ਇੰਟਰਨੈਟ ਦੀ ਵਰਤੋਂ ਕਰਨ ਵਾਲੇ ਇਨ੍ਹਾਂ ਗਾਹਕਾਂ ਨੂੰ ਲਾਭ ਦਿਵਾਉਣਾ ਚਾਹੁੰਦੇ ਹਾਂ ਅਤੇ ਹੌਲੀ-ਹੌਲੀ ਇਨ੍ਹਾਂ ਦੀ ਗਿਣਤੀ ਵਧਾਉਣਾ ਚਾਹੁੰਦੇ ਹਾਂ।
ਸਾਵਧਾਨ! ਇਸ ਮੈਸੇਜ ਨਾਲ ਕਰੈਸ਼ ਹੋ ਜਾਵੇਗਾ ਤੁਹਾਡਾ whatsapp (ਦੇਖੋ ਤਸਵੀਰਾਂ)
NEXT STORY