ਮੁੰਬਈ- ਫਿਲਮ ਫੇਅਰ ਅਵਾਰਡਸ ਜਿਸ 'ਚ ਸਿਤਾਰਿਆਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਕਲਾ ਦਾ ਸਨਮਾਨ ਕਰਦੇ ਹੋਏ ਅਵਾਰਡ ਦਿੱਤੇ ਗਏ। ਇਸ ਅਵਾਰਡ ਸਮਾਰੋਹ 'ਚ ਸ਼ਾਹਿਦ ਅਤੇ ਕੰਗਨਾ ਸਰਵਸ਼੍ਰੇਸ਼ਠ ਅਭਿਨੇਤਾ ਅਤੇ ਅਭਿਨੇਤਰੀ ਦੇ ਅਵਾਰਡ ਨਾਲ ਸਨਮਾਨਿਤ ਕੀਤੇ ਗਏ।
ਸ਼ਨੀਵਾਰ ਰਾਤ ਬਾਲੀਵੁੱਡ ਦੇ ਕਈ ਸਿਤਾਰੇ ਅਮਿਤਾਭ ਬੱਚਨ, ਜਯਾ ਬੱਚਨ, ਸਲਮਾਨ ਖਾਨ, ਦੀਪਿਕਾ ਪਾਦੁਕੋਣ, ਰਣਬੀਰ ਕਪੂਰ, ਅਰਜੁਨ ਕਪੂਰ, ਆਲੀਆ ਭੱਟ, ਕਾਜੋਲ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਸ਼ਨੀਵਾਰ ਰਾਤ ਯਸ਼ਰਾਜ ਸਟੂਡੀਓ 'ਚ 60ਵੇਂ ਫਿਲਮਫੇਅਰ ਅਵਾਰਡ ਦਾ ਆਯੋਜਨ ਕੀਤਾ ਗਿਆ ਸੀ ਅਤੇ ਸਾਰਿਆਂ ਸਿਤਾਰਿਆਂ ਨੇ ਇਸ 'ਚ ਸ਼ਿਰਕਤ ਕੀਤੀ ਸੀ। ਇਸ ਮੌਕੇ 'ਤੇ ਆਲੀਆ ਭੱਟ ਦੇ ਹੱਥ 'ਚ ਵੀ ਟਰਾਫੀ ਦਿਖੀ। ਉਨ੍ਹਾਂ ਨੇ ਫਿਲਮ 'ਹਾਈਵੇ' ਲਈ ਬੈਸਟ ਅਭਿਨੇਤਰੀ ਦਾ ਅਵਾਰਡ ਦਿੱਤਾ ਗਿਆ ਹੈ। ਬਿੱਗ ਬੀ, ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਣ ਸਮੇਤ ਸਾਰਿਆਂ ਸਿਤਾਰਿਆਂ ਨੇ ਕਾਰ 'ਚ ਬੈਠੇ-ਬੈਠੇ ਮੀਡੀਆ ਅਤੇ ਪ੍ਰਸ਼ੰਸ਼ਕਾਂ ਦਾ ਧੰਨਵਾਦ ਕੀਤਾ।
ਤਸਵੀਰਾਂ 'ਚ ਦੇਖੋ ਸੰਨੀ, ਸੋਨਮ ਸਮੇਤ ਬਾਲੀਵੁੱਡ ਸਿਤਾਰਿਆਂ ਦਾ ਗਲੈਮਰਸ ਅਵਤਾਰ
NEXT STORY