Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, OCT 12, 2026

    9:46:48 PM

  • governors of 6 states changed suddenly

    ਅਚਾਨਕ ਬਦਲ ਗਏ  6 ਸੂਬਿਆਂ 'ਚ ਗਵਰਨਰ, ਰਾਸ਼ਟਰਪਤੀ...

  • bidding held for fancy number in chandigarh

    'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...'...

  • punjab couple hotel

    ਪੰਜਾਬ: 'ਤੁਹਾਡੀ ਧੀ ਹੋਟਲ ਦੇ ਕਮਰਾ ਨੰਬਰ 105 'ਚ...

  • assault rifle found in vacant plot near private school in amritsar

    ਪੰਜਾਬ: ਸਕੂਲ ਨੇੜਿਓਂ ਖ਼ਾਲੀ ਪਲਾਟ 'ਚੋਂ ਮਿਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਕਹਿ ਰਵਿਦਾਸ ਨਿਦਾਨਿ ਦਿਵਾਨੇ

DHARM News Punjabi(ਧਰਮ)

ਕਹਿ ਰਵਿਦਾਸ ਨਿਦਾਨਿ ਦਿਵਾਨੇ

  • Updated: 03 Feb, 2015 02:35 PM
Dharm
article
  • Share
    • Facebook
    • Tumblr
    • Linkedin
    • Twitter
  • Comment

ਸਿੱਖ ਲਹਿਰ ਸੁਤੰਤਰਤਾ, ਸਮਾਜਿਕ ਨਿਆਂ ਅਤੇ ਨਿਮਨ ਵਰਗ ਦੇ ਉੱਥਾਨ ਤੇ ਬਰਾਬਰੀ ਦੇ ਹੋਕੇ ਨਾਲ ਪੂਰੇ ਪੂਰਬੀ ਅਰਧ ਗੋਲੇ 'ਤੇ ਇਕਦਮ ਉੱਭਰੀ ਸੀ, ਜੋ ਪੂਰੀ ਮਨੁੱਖਤਾ ਨੂੰ ਹਰ ਤਰ੍ਹਾਂ ਨਾਲ ਬੁਲੰਦੀਆਂ 'ਤੇ ਪਹੁੰਚਾਉਣ ਵਾਲੀ ਲੀਡਰਸ਼ਿਪ ਪ੍ਰਦਾਨ ਕਰਨ ਦੀਆਂ ਸੰਭਾਵਨਾਵਾਂ ਨਾਲ ਓਤਪੋਤ ਸੀ। ਇਸ ਨੇ ਸੰਸਾਰ ਭਰ ਦੇ ਦਲਿਤਾਂ, ਦਮਿਤਾਂ ਅਤੇ ਸ਼ੋਸ਼ਿਤ ਲੋਕਾਂ ਦਾ ਝੰਡਾ ਬਣਨਾ ਸੀ। ਕਮਜ਼ੋਰ ਬੰਦੇ, ਭਾਈਚਾਰੇ ਜਾਂ ਦੇਸ਼ ਨੂੰ ਡਰਉਣ ਵਾਲੇ ਹਰ ਜਾਬਰ ਅਤੇ ਸਾਮਰਾਜੀਏ ਲਈ ਖ਼ੌਫ਼ ਬਣਨਾ ਸੀ ਪਰ ਵਿਹਾਰਕ ਰੂਪ ਵਿਚ ਅਜਿਹਾ ਹੋ ਨਹੀਂ ਸਕਿਆ। ਇਸ ਲਈ ਹੁਣ ਦਿਖਾਵੇ ਦੀ ਸ਼ਾਨ ਦੀ ਬਜਾਏ ਅੰਦਰੋਂ ਮੁੱਕਦੀ ਜਾਂਦੀ ਸੱਤਿਆ ਵੱਲ ਧਿਆਨ ਦੇਣ ਦੀ ਲੋੜ ਪੈ ਗਈ ਹੈ। ਅਸਲ ਵਿਚ ਅਸੀਂ ਆਪਣੀਆਂ ਵਿਚਾਰਧਾਰਕ ਜੜ੍ਹਾਂ ਜਾਂ ਸ੍ਰੋਤਾਂ ਨਾਲੋਂ ਨਿਖੇੜਾ ਕਰਕੇ ਆਪਣਾ ਬਹੁਤ ਨੁਕਸਾਨ ਕਰ ਲਿਆ ਹੈ, ਸਿੱਖੀ ਦੀ ਮੂਲ ਤਾਸੀਰ ਗੁਆਈ ਜਾ ਰਹੇ ਹਾਂ। ਇਸ ਸਥਿਤੀ ਨੂੰ ਉਲਟਾਉਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਨੇ ਲੰਮੀਆਂ ਵਾਟਾਂ ਮਾਰ ਕੇ ਗੁਰਮਤਿ ਗਿਆਨ ਪ੍ਰਕਾਸ਼ ਦੇ ਸਰੋਤਾਂ ਦੀ ਪਛਾਣ ਕਰਕੇ ਵੱਖ-ਵੱਖ ਬਾਣੀਕਾਰਾਂ ਦੀ ਬਾਣੀ ਦੇ ਰੂਪ ਵਿਚ ਇਸ ਗਿਆਨ ਪ੍ਰਕਾਸ਼ ਨੂੰ ਕਰੜੀ ਮਿਹਨਤ ਨਾਲ ਇਕੱਠਾ ਕੀਤਾ। ਉਨ੍ਹਾਂ ਤੋਂ ਤਕਰੀਬਨ ਪੌਣੀ ਕੁ ਸਦੀ ਪਹਿਲਾਂ ਪੈਦਾ ਹੋਏ ਗੁਰੂ ਰਵਿਦਾਸ ਜੀ ਦੀ ਬਾਣੀ ਗੁਰਮਤਿ ਗਿਆਨ ਅਤੇ ਗੁਰਮਤਿ ਚਿੰਤਨ ਦਾ ਮਹੱਤਵਪੂਰਨ ਖ਼ਜ਼ਾਨਾ ਸੀ।
ਇਸ ਬਾਣੀ ਨੂੰ ਗੁਰੂ ਨਾਨਕ ਨੇ ਬਹੁਤ ਆਦਰ ਨਾਲ ਸੰਭਾਲ ਕੇ ਹੋਰ ਬਾਣੀਕਾਰਾਂ ਅਤੇ ਆਪਣੀ ਬਾਣੀ ਸਹਿਤ ਪੋਥੀ ਸਾਹਿਬ ਦੇ ਰੂਪ ਵਿਚ ਆਪਣੇ ਉਤਰਾਧਿਕਾਰੀ ਭਾਈ ਲਹਿਣੇ ਨੂੰ ਗੁਰਿਆਈ ਦੇ ਰੂਪ ਵਿਚ ਸੌਂਪਿਆ। ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੁਆਰਾ ਲੱਭੀ ਅਤੇ ਖੋਜੀ ਗਈ ਇਸ ਬਾਣੀ ਨੂੰ 'ਸੱਚ' ਕਿਹਾ”:
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ।।
ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ।। (514, ਮ.3)
ਇਸ ਤੋਂ ਬਾਅਦ ਹੋਰ ਬਾਣੀਕਾਰਾਂ ਦੀ ਰਚਨਾ ਸ਼ਾਮਿਲ ਹੋਣ ਨਾਲ ਇਸ ਪੋਥੀ ਸਾਹਿਬ ਨੇ ਗੁਰੂ ਅਰਜਨ ਦੇਵ ਤਕ ਪਹੁੰਚ ਕੇ ਆਦਿ ਗ੍ਰੰਥ ਸਾਹਿਬ ਦਾ ਰੂਪ ਧਾਰਨ ਕੀਤਾ। ਗੁਰੂ ਰਾਮਦਾਸ ਜੀ ਨੇ ਭਗਤਾਂ ਦੀ ਬਾਣੀ ਨੂੰ ਅੰਮ੍ਰਿਤ ਕਹਿ ਕੇ ਵਡਿਆਇਆ :
ਅੰਮ੍ਰਿਤ ਬਾਣੀ ਭਗਤ ਜਨਾ ਕੀ
ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ।। (538, ਮ.4)
ਜੇ ਅਸੀਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੀ ਬਾਣੀ ਨੂੰ ਸੱਚੀ ਬਾਣੀ ਮੰਨਦੇ ਹਾਂ ਤਾਂ ਗੁਰੂ ਅਮਰਦਾਸ ਜੀ ਮੁਤਾਬਿਕ ਰਵਿਦਾਸ ਜੀ ਸਮੇਤ ਇਹ ਸਾਰੇ ਬਾਣੀਕਾਰ ਸਾਡੇ ਸਤਿਗੁਰੂ ਹਨ :
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।। (920, ਮ.3)
ਪੰਚਮ ਪਾਤਸ਼ਾਹ ਨੇ ਆਦਿ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦੀ ਬਾਣੀ ਦੇ ਆਰੰਭ ਵਿਚ ਗੁਰੂ ਲਿਖਣ ਦੀ ਬਜਾਏ ਇਹ ਬਾਣੀ ਸਾਧਾਰਨ ਸੂਚਨਾ ਵਾਂਗ ਮਹਲਾ ਪਹਿਲਾ, ਮਹਲਾ ਦੂਜਾ, ਮਹਲਾ ਤੀਜਾ ਆਦਿ ਲਿਖ ਕੇ ਦਰਜ ਕੀਤੀ ਪਰ ਰਵਿਦਾਸ ਜੀ ਦੇ ਸ਼ਬਦਾਂ ਅੱਗੇ ਬਾਣੀ 'ਰਵਿਦਾਸ ਜੀ ਕੀ' ਜਾਂ 'ਰਵਿਦਾਸ ਜੀਉ ਕੀ' ਲਿਖਿਆ ਹੈ, ਭਾਵ ਉਨ੍ਹਾਂ ਨੂੰ ਗੁਰੂ ਨਾਨਕ ਤੋਂ ਵੀ ਵੱਡਾ ਆਦਰ ਦਿੱਤਾ। ਗੁਰੂ ਸਾਹਿਬ ਨੇ ਹੋਰ ਪੂਰਬਲੇ ਬਾਣੀਕਾਰਾਂ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਪੁਰਖੇ ਮੰਨਿਆ ਅਤੇ ਐਲਾਨਿਆ ਤੇ ਉਨ੍ਹਾਂ ਨੂੰ ਆਪਣੇ ਤੋਂ ਉੱਚਾ ਸਥਾਨ ਦਿੱਤਾ। ਉਨ੍ਹਾਂ ਨੂੰ ਆਪਣੇ ਨਾਲ ਰਲਾਇਆ-ਬਿਠਾਇਆ ਨਹੀਂ, ਸਗੋਂ ਆਪ ਉਨ੍ਹਾਂ ਦੇ ਨਾਲ ਰਲੇ-ਬੈਠੇ ਹਨ : ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।। (15, ਮ. 1)
ਜੇ ਗੁਰੂ ਸਾਹਿਬਾਨ ਦੀ ਬਾਣੀ ਗੁਰੂ ਹੈ ਤਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਪੈਦਾ ਹੋਏ ਗੁਰੂ ਰਵਿਦਾਸ ਜੀ ਦੀ ਬਾਣੀ ਤਾਂ ਸਾਡੀ ਆਦਿ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 1192 'ਤੇ ਗੁਰੂ ਅਰਜਨ ਸਾਹਿਬ ਦਾ ਬਸੰਤ ਰਾਗ ਵਿਚ ਸ਼ਬਦ ਹੈ, ਜਿਸ ਵਿਚ ਉਹ ਗੁਰੂ ਨਾਨਕ ਦੇਵ ਜੀ ਨੂੰ ਵਾਲਮੀਕਿ ਜੀ ਅਤੇ ਧਰੂ ਭਗਤ ਤੋਂ ਚੱਲੀ ਆ ਰਹੀ ਭਗਤੀ ਪੰ੍ਰਪਰਾ ਦੀ ਕਹਾਣੀ ਦੇ ਪ੍ਰਵਾਹ ਦੀ ਲਗਾਤਾਰਤਾ ਵਜੋਂ ਦੇਖਦੇ ਅਤੇ ਧਿਆਉਂਦੇ ਹਨ। ਸ਼ਬਦ ਵਿਚ ਇਨ੍ਹਾਂ ਸਮੂਹ ਸੰਤਾਂ-ਭਗਤਾਂ ਨੂੰ ਨਮੋ ਕੀਤਾ ਗਿਆ ਹੈ। ਸ਼ਬਦ ਇਸ ਤਰ੍ਹਾਂ ਸ਼ੁਰੂ ਕੀਤਾ ਗਿਆ ਹੈ :
ਸੁਣਿ ਸਾਖੀ ਮਨ ਜਪਿ ਪਿਆਰ ਅਜਾਮਲੁ ਉਧਰਿਆ ਕਹਿ ਏਕ ਬਾਰ।।
ਬਾਲਮੀਕੈ ਹੋਆ ਸਾਧਸੰਗੁ ਧ੍ਰੂ ਕਉ ਮਿਲਿਆ ਹਰਿ ਨਿਸੰਗ।।
(1192, ਮ. 5)
ਜਿਸ ਭਗਤੀ ਪੰ੍ਰਪਰਾ ਨੂੰ ਗੁਰੂ ਨਾਨਕ ਦੇਵ ਜੀ ਨੇ ਇਕ ਸ਼ਕਤੀਸ਼ਾਲੀ ਲਹਿਰ ਵਿਚ ਤਬਦੀਲ ਕੀਤਾ, ਰਵਿਦਾਸ ਜੀ ਨੂੰ ਇਸ ਸ਼ਬਦ ਰਾਹੀਂ ਉਸ ਪੰ੍ਰਪਰਾ ਦਾ ਮਹੱਤਵਪੂਰਨ ਪੜਾਅ ਜਾਂ ਮੀਲ ਪੱਥਰ ਤਸਲੀਮ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 1207 'ਤੇ ਸਾਰੰਗ ਰਾਗ ਵਿਚ ਦਰਜ ਇਕ ਹੋਰ ਸ਼ਬਦ ਵਿਚ ਗੁਰੂ ਅਰਜਨ ਸਾਹਿਬ ਰਵਿਦਾਸ ਜੀ ਅਤੇ ਦੂਸਰੇ ਬਾਣੀਕਾਰਾਂ ਦੀ ਸ੍ਰੇਸ਼ਠਤਾ ਦਾ ਧਿਆਨ ਧਰਦੇ ਹਨ ਅਤੇ ਆਪਣੇ ਪ੍ਰੇਰਨਾਸ੍ਰੋਤ ਮੰਨਦੇ ਹਨ। ਇਸ ਤੋਂ ਵੀ ਵਧ ਕੇ, ਇਨ੍ਹਾਂ ਨੂੰ ਆਪਣੀ ਹਸਤੀ ਦੇ ਹੋਣ-ਥੀਣ ਦਾ ਆਧਾਰ ਮੰਨਦੇ ਹਨ ਅਤੇ ਖ਼ੁਦ ਨੂੰ ਉਨ੍ਹਾਂ ਦੇ ਚਰਨਾਂ ਦੀ ਧੂੜ ਆਖਦੇ ਹਨ :
ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ।।
ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ।।
ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ।।
ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ (1207, ਮ. 5)
ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਵੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 835 'ਤੇ ਬਿਲਾਵਲ ਰਾਗ ਵਿਚ ਦਰਜ ਸ਼ਬਦ ਰਾਹੀਂ ਰਵਿਦਾਸ ਜੀ ਅਤੇ ਹੋਰ ਸੰਤਾਂ-ਭਗਤਾਂ ਦੀ ਜਾਤ (ਸ਼ਖ਼ਸੀਅਤ) ਨੂੰ ਸਭ ਜਾਤਾਂ ਤੋਂ ਸ੍ਰੇਸ਼ਠ ਕਹਿ ਕੇ ਵਡਿਆਉਂਦੇ ਹਨ :
ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ।।
ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ।।
ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ।। (835, ਮ. 4)
ਭੱਟ ਕਲ ਜੀ ਨੇ ਆਪਣੇ ਸਵੱਈਆਂ ਵਿਚ ਇਨ੍ਹਾਂ ਆਦਿ ਬਾਣੀਕਾਰਾਂ ਜਾਂ ਆਦਿ ਗੁਰੂਆਂ ਵਿਚ ਰਵਿਦਾਸ ਜੀ ਦਾ ਉਚੇਚਾ ਜ਼ਿਕਰ ਕੀਤਾ ਹੈ :
ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ।।
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ।। (1390, ਕਲ)
ਗੁਰੂ ਨਾਨਕ ਦੇਵ ਜੀ ਤੋਂ ਮਗਰਲੇ ਬਾਣੀਕਾਰ ਗੁਰੂਆਂ ਨੇ ਨਾਨਕ-ਮਾਰਗ ਦੇ ਪਾਂਧੀ ਹੋਣ ਕਰਕੇ ਆਪਣੇ ਆਪ ਨੂੰ ਬਾਣੀ ਵਿਚ 'ਨਾਨਕ' ਹੀ ਲਿਖਿਆ। ਕਬੀਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਲੋਕਾਂ ਵਿਚ ਕਈ ਥਾਈਂ ਜੋ ਸਲੋਕ 'ਮਹੱਲਾ ਪੰਜਵਾਂ' ਲਿਖ ਕੇ ਆਉਂਦੇ ਹਨ, ਉਨ੍ਹਾਂ ਵਿਚ ਗੁਰੂ ਅਰਜਨ ਸਾਹਿਬ ਨੇ ਆਪਣੇ ਨਾਂ ਲਈ ਨਾਨਕ ਦੀ ਬਜਾਏ 'ਕਬੀਰ' ਵਰਤਿਆ ਹੈ। ਇਸ ਗੱਲ ਨੂੰ ਭਗਤੀ ਲਹਿਰ ਦਾ ਵਿਚਾਰਧਾਰਕ ਪ੍ਰਵਾਹ ਜਾਂ ਲਗਾਤਾਰਤਾ ਕਹਿ ਸਕਦੇ ਹਾਂ ਕਿ ਕਬੀਰ ਸਾਹਿਬ ਨੇ ਆਪਣੇ ਇਕ ਸਲੋਕ ਵਿਚ ਖ਼ੁਦ ਨੂੰ 'ਰਵਿਦਾਸ' ਲਿਖਿਆ ਹੈ :
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ।।
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ।। (1377, ਕਬੀਰ ਜੀ)
ਗੁਰੂ ਸਾਹਿਬਾਨ ਦਾ ਰਵਿਦਾਸ ਜੀ ਪ੍ਰਤੀ ਸਤਿਕਾਰ ਅਤੇ ਸ਼ਰਧਾ ਉਨ੍ਹਾਂ ਨਾਲ ਜੁੜੀਆਂ ਹੋਈਆਂ ਅਖੌਤੀ ਕਰਾਮਾਤਾਂ ਦੀਆਂ ਕਹਾਣੀਆਂ ਕਾਰਨ ਨਹੀਂ, ਸਗੋਂ ਉਨ੍ਹਾਂ ਦੀ ਪ੍ਰੇਮ, ਭਗਤੀ, ਸ਼ੁਭਚਿੰਤਨ ਅਤੇ ਵੈਰਾਗ ਨਾਲ ਭਰਪੂਰ ਸ਼ਖ਼ਸੀਅਤ ਕਾਰਨ ਹੈ। ਉਨ੍ਹਾਂ ਦੀ ਬਾਣੀ ਦੀ ਉੱਚਤਾ ਕਾਰਨ ਹੈ। ਸੰਖੇਪਤਾ ਇਸ ਬਾਣੀ ਦਾ ਉੱਘੜਵਾਂ ਗੁਣ ਹੈ। ਗੁਰੂ ਸਾਹਿਬਾਨ ਨੇ ਉਨ੍ਹਾਂ ਦੇ ਥੋੜ੍ਹੇ ਲਫ਼ਜ਼ਾਂ 'ਚੋਂ ਬਹੁਤਾ ਸੁਣਿਆ। ਇਸੇ ਕਰਕੇ ਉਨ੍ਹਾਂ ਨੇ ਕਈ ਥਾਈਂ ਆਪਣੀ ਬਾਣੀ ਰਾਹੀਂ ਰਵਿਦਾਸ ਜੀ ਦੁਆਰਾ ਪ੍ਰਗਟ ਕੀਤੇ ਗਏ ਵਿਚਾਰਾਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਦੀ ਬਾਣੀ ਨੂੰ ਬਖਾਨਿਆ ਅਤੇ ਵਿਸਥਾਰਿਆ ਹੈ।
ਇਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਵਿਚ ਰਵਿਦਾਸ ਜੀ ਦੇ ਬੋਲਾਂ, ਵਿਚਾਰਾਂ, ਸੰਕਲਪਾਂ ਅਤੇ ਸਰੋਕਾਰਾਂ ਦੇ ਬੀਜਾਂ, ਬੂਟਿਆਂ ਅਤੇ ਬਿਰਖਾਂ ਦੇ ਦਰਸ਼ਨ ਕਰ ਸਕਦੇ ਹਾਂ। ਰਵਿਦਾਸ ਜੀ ਦੀ ਰਚਨਾ ਵਿਚ ਉਨ੍ਹਾਂ ਦੀ ਕਿਰਤ ਅਤੇ ਕਾਰ-ਵਿਹਾਰ ਨਾਲ ਜੁੜੀ ਸ਼ਬਦਾਵਲੀ ਕਈ ਥਾਈਂ ਸਾਹਮਣੇ ਆਉਂਦੀ ਹੈ: ਜਿਵੇਂ ਢੋਰ, ਜੁੱਤੀ, ਰੰਬੀ, ਆਰ, ਧਾਗਾ, ਤੋਪਾ, ਗੰਢ ਆਦਿ। ਇਹ ਸ਼ਬਦਾਵਲੀ ਉਨ੍ਹਾਂ ਦੀ ਰਚਨਾ ਦੀ, ਉਨ੍ਹਾਂ ਦੀ ਸ਼ਖ਼ਸੀਅਤ ਅਤੇ ਅਨੁਭਵ ਨਾਲ ਇਕਸੁਰਤਾ ਦੀ ਲਖਾਇਕ ਹੈ। ਰਵਿਦਾਸ ਜੀ ਕਿਰਤ ਦੇ ਗੌਰਵ ਅਤੇ ਆਨੰਦ ਦੇ ਨਾਲ-ਨਾਲ ਕਿਰਤੀ ਦੇ ਸਵੈ-ਸਨਮਾਨ ਨੂੰ ਉਜਾਗਰ ਕਰਦੇ ਹਨ, ਕਿਰਤ ਨਾਲ ਜੋੜੀ ਹੋਈ ਗਿਲਾਨੀ ਨੂੰ ਹੂੰਝਦੇ-ਪੂੰਝਦੇ ਹਨ ਅਤੇ ਦੂਸਰਿਆਂ ਦੀ ਕਿਰਤ ਦੇ ਸਿਰ 'ਤੇ ਪਲਣ ਵਾਲੇ ਅਖੌਤੀ ਉੱਚ ਵਰਗ ਨੂੰ ਸ਼ਰਮਿੰਦਗੀ ਦਾ ਗੱਫਾ ਪਰੋਸਦੇ ਹਨ। ਸਿੱਖ ਵਿਚਾਰਧਾਰਾ ਦੀਆਂ ਨੀਹਾਂ ਵਿਚ ਪਈ ਰਵਿਦਾਸ ਜੀ ਵਰਗੇ ਕਿਰਤੀਆਂ ਦੀਆਂ ਸ਼ਖ਼ਸੀਅਤਾਂ ਦੀ ਸ਼ਕਤੀ ਅਤੇ ਵਿਚਾਰਾਂ ਦੀ ਰੌਸ਼ਨੀ ਸੰਯੁਕਤ ਹੋ ਕੇ ਸਿੱਖ ਧਰਮ ਦਾ ਬੁਨਿਆਦੀ ਅਸੂਲ 'ਕਿਰਤ ਕਰਨਾ' ਬਣਦੀ ਹੈ।
ਗੁਰੂ ਰਵਿਦਾਸ ਜੀ ਨੇ ਲੱਗਭਗ ਹਰੇਕ ਸ਼ਬਦ ਦੇ ਅੰਤ ਵਿਚ ਆਪਣੇ ਨਾਂ ਦੇ ਨਾਲ ਆਪਣੀ ਨੀਵੀਂ ਸਮਝੀ ਜਾਂਦੀ ਜਾਤ ਦਾ ਨਾਂ ਦਰਜ ਕਰਕੇ ਜਨਮ ਆਧਾਰਿਤ ਊਚ-ਨੀਚ ਵਾਲੇ ਜਾਤੀ ਪ੍ਰਬੰਧ ਦੀ ਨਿਮਰਤਾ ਦੀ ਜੁਗਤ ਨਾਲ ਖਿੱਲੀ ਉਡਾਈ ਹੈ। ਉਨ੍ਹਾਂ ਦੇ ਜਾਤ-ਪਾਤ ਵਿਰੋਧੀ ਵਿਚਾਰਾਂ ਨੂੰ ਅਗਾਂਹ ਤੋਰਦੇ ਹੋਏ ਗੁਰੂ ਸਾਹਿਬਾਨ ਨੇ ਸਾਂਝੇ ਲੰਗਰਾਂ ਅਤੇ ਸਰੋਵਰਾਂ ਦੀ ਰਚਨਾ ਕਰਕੇ ਬਰਾਬਰੀ ਨੂੰ ਵਿਹਾਰਕ ਅਤੇ ਸਮਾਜਿਕ ਤੌਰ 'ਤੇ ਵਿਸਥਾਰ ਪ੍ਰਦਾਨ ਕਰਨ ਦਾ ਮਹਾਨ ਕਾਰਜ ਕੀਤਾ।
'ਕਿਰਤ ਕਰਨਾ' ਤੋਂ ਬਾਅਦ 'ਨਾਮ ਜਪਣਾ' ਸਿੱਖੀ ਦਾ ਬੁਨਿਆਦੀ ਸਿਧਾਂਤ ਹੈ। ਸਾਰੇ ਬਾਣੀਕਾਰਾਂ ਵਲੋਂ ਧਰਮ ਦੇ ਨਾਂ 'ਤੇ ਹੋਣ ਵਾਲੇ ਕਰਮ-ਕਾਂਡਾਂ ਨੂੰ ਰੱਦਿਆ ਗਿਆ। ਇਨ੍ਹਾਂ ਦੀ ਬਜਾਏ ਪ੍ਰੇਮ-ਭਗਤੀ ਜਾਂ 'ਨਾਮ ਜਪਣ' ਦੇ ਮਹੱਤਵ ਨੂੰ ਸਥਾਪਿਤ ਕੀਤਾ ਗਿਆ। ਇਨ੍ਹਾਂ ਕਰਮ-ਕਾਂਡਾਂ 'ਚੋਂ ਮੂਰਤੀਆਂ ਅੱਗੇ ਦੀਵੇ ਬਾਲ ਕੇ ਕੀਤੀ ਜਾਂਦੀ ਆਰਤੀ ਸਭ ਤੋਂ ਆਕਰਸ਼ਕ ਕਰਮ-ਕਾਂਡ ਸੀ।
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ।।
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ।।
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ।। (694)
ਆਰਤੀ ਦੇ ਹਵਾਲੇ ਨਾਲ ਕਬੀਰ ਜੀ, ਸੈਨ ਜੀ, ਪੀਪਾ ਜੀ ਅਤੇ ਧੰਨਾ ਜੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਬ੍ਰਹਿਮੰਡੀ ਆਰਤੀ ਸੰਬੰਧੀ ਸ਼ਾਹਕਾਰ ਰਚਨਾ ਕੀਤੀ। ਰਵਿਦਾਸ ਜੀ ਲਈ ਭਗਤੀ ਜਾਂ ਧਰਮ ਨਿੱਜੀ ਪ੍ਰਾਪਤੀ, ਖੁਸ਼ੀ ਜਾਂ ਮੁਕਤੀ ਲਈ ਨਹੀਂ, ਸਗੋਂ ਉਹ ਨਿਆਂ ਅਤੇ ਬਰਾਬਰੀ ਆਧਾਰਿਤ ਸਮਾਜ ਅਤੇ ਸੰਸਾਰ ਦਾ ਸੁਪਨਾ ਦੇਖਦੇ ਸਨ, ਜਿਥੇ ਹਰ ਕੋਈ ਖੁਸ਼ੀ, ਖੁਸ਼ਹਾਲੀ, ਸੁਤੰਤਰਤਾ ਅਤੇ ਮੁਹੱਬਤ ਭਰੇ ਜੀਵਨ ਦਾ ਭਾਗੀ ਬਣ ਸਕੇ।
¸ਇੰਜ. ਜਸਵੰਤ ਸਿੰਘ ਜ਼ਫ਼ਰ

    ਸਭ ਧਰਮਾਂ ਦਾ ਤੀਰਥ ਸਥਾਨ (ਦੇਖੋ ਤਸਵੀਰਾਂ)

    NEXT STORY

    Stories You May Like

    • drone show dedicated to the 650th prakash purab of guru ravidas maharaj ji
      ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ 'ਚ ਅੱਜ ਹੋਵੇਗੀ ਡਰੋਨ ਸ਼ੋਅ
    • sri guru ravidas ji were showcased using 500 drones
      ਕਾਦੀਆਂ: 500 ਡਰੋਨਾਂ ਦੇ ਜਰੀਏ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਫਲਸਫ਼ੇ ਨੂੰ ਕੀਤਾ ਪੇਸ਼
    • the election for the new committee of sri guru ravidass sabha mantova
      ਸ੍ਰੀ ਗੁਰੂ ਰਵਿਦਾਸ ਸਭਾ ਮਾਨਤੋਵਾ ਦੀ ਨਵੀਂ ਕਮੇਟੀ ਦੀ ਚੋਣ 11 ਅਕਤੂਬਰ ਨੂੰ ਹੋਣ ਦੀ ਸੰਭਾਵਨਾ
    • a special drone show dedicated to the 650th prakash utsav of sri guru ravidas ji
      ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਭਲਕੇ ਬਾਬਾ ਬਕਾਲਾ ਵਿਖੇ ਹੋਵੇਗਾ ਵਿਸ਼ੇਸ਼ ਡਰੋਨ ਸ਼ੋਅ
    • drone show prakash purab of sri guru ravidas ji rupnagar tomorrow
      ਰੂਪਨਗਰ ਵਿਖੇ ਭਲਕੇ ਹੋਵੇਗਾ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ
    • this district will now be named sant ravidas nagar bhadohi
      ਹੁਣ ਇਸ ਜ਼ਿਲ੍ਹੇ ਦਾ ਨਾਮ ਹੋਵੇਗਾ ‘ਸੰਤ ਰਵਿਦਾਸ ਨਗਰ ਭਦੋਹੀ’ ! CM ਯੋਗੀ ਨੇ ਕੀਤਾ ਐਲਾਨ
    • himanshu maudgil paid obeisance at gurdwara sahib
      ਮਿਲਾਨ ਦੇ ਵਾਇਸ ਕੌਂਸਲ ਸ਼੍ਰੀ ਹਿਮਾਂਸ਼ੂ ਮੌਦਗਿਲ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਤੇਕੀਓ (ਵਿਚੈਂਸਾ) ਹੋਏ ਨਤਮਸਤਕ
    • statue of sant ravidas vandalized in ballia
      ਬਲੀਆ ’ਚ ਸੰਤ ਰਵਿਦਾਸ ਜੀ ਦੀ ਮੂਰਤੀ ਦੀ ਭੰਨਤੋੜ, 5 ਗ੍ਰਿਫ਼ਤਾਰ
    • jalandhar bloody clash between two groups
      ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
    • pargat singh met sachin pilot in delhi
      ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ...
    • punjab weather imd yellow alert
      ਪੰਜਾਬ 'ਚ ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ-ਤੂਫ਼ਾਨ! 16 ਅਕਤੂਬਰ ਤੱਕ ਵੱਡੀ...
    • big scandal happened with jalandhar s famous instagram influencer baba
      ਜਲੰਧਰ ਦੇ ਮਸ਼ਹੂਰ ਇੰਸਟਾਗ੍ਰਾਮ ਇਨਫਲੂਐਂਸਰ ਬਾਬੇ ਨਾਲ ਹੋ ਗਿਆ ਵੱਡਾ ਕਾਂਡ
    • jalandhar police in spotlight  private boys stopping vehicles at checkpoints
      ਫਿਰ ਚਰਚਾ 'ਚ ਜਲੰਧਰ ਪੁਲਸ, ਨਾਕੇਬੰਦੀ 'ਤੇ ਪ੍ਰਾਈਵੇਟ ਨੌਜਵਾਨ ਰੋਕ ਰਹੇ ਵਾਹਨ
    • special instructions issued by cp satinder singh jalandhar
      ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ...
    • clash among students during birthday celebration
      ਜਲੰਧਰ 'ਚ Birthday Party ਦੌਰਾਨ ਪਿਆ ਭੜਥੂ! ਨੌਜਵਾਨ 'ਤੇ ਚਾਕੂ ਨਾਲ ਹਮਲਾ
    • only 2 out of 37 food samples failed testing in jalandhar district
      ਜਲੰਧਰ ਜ਼ਿਲ੍ਹੇ 'ਚ ਕੀ ਸੱਚਮੁੱਚ ਨਹੀਂ ਵਿਕਦੇ ਘਟੀਆ ਤੇ ਮਿਲਾਵਟੀ ਖੁਰਾਕੀ ਪਦਾਰਥ?...
    Trending
    Ek Nazar
    bidding held for fancy number in chandigarh

    'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

    sfj reaches out to quebec separatists

    SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

    first lady shiranthi rajapaksa

    ਵੱਡੀ ਖ਼ਬਰ : ਸ਼ਿਰਾਂਥੀ ਰਾਜਪਕਸ਼ੇ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

    i don t want to become a mother famous actress makes a major decision

    "ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...

    special instructions issued by cp satinder singh jalandhar

    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ...

    emergency in kpk

    ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ...

    what did the famous singer hint at regarding his wife

    ਪਤਨੀ ਬਾਰੇ ਇਸ਼ਾਰਿਆਂ 'ਚ ਇਹ ਕੀ ਬੋਲ ਗਿਆ ਮਸ਼ਹੂਰ ਗਾਇਕ ! ਬੈੱਡਰੂਮ ਦੀਆਂ...

    advisory issued for farmers strict orders issued till 15th november

    ਪੰਜਾਬ: ਕਿਸਾਨਾਂ ਲਈ ਐਡਵਾਈਜ਼ਰੀ ਜਾਰੀ! 15 ਨਵੰਬਰ ਤੱਕ ਸਖ਼ਤ ਹੁਕਮ ਜਾਰੀ, ਸ਼ਾਮ 6...

    mahinda rajapaksa admitted

    ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਵਿਗੜੀ ਤਬੀਅਤ, ICU 'ਚ...

    india canada relations

    ਖਾਲਿਸਤਾਨ ਕੈਨੇਡਾ ਦੀ ਸਮੱਸਿਆ, ਸਾਡੀ ਨਹੀਂ : ਭਾਰਤੀ ਹਾਈ ਕਮਿਸ਼ਨਰ ਦਾ ਵੱਡਾ ਬਿਆਨ

    north korea testing

    ਉੱਤਰੀ ਕੋਰੀਆ ਨੇ ਦਾਗ'ਤੀਆਂ ਬੈਲਿਸਟਿਕ ਮਿਜ਼ਾਈਲਾਂ, ਹਥਿਆਰਾਂ ਦੇ ਵੀ ਟੈਸਟ ਜਾਰੀ

    mp vikramjit singh sahney thanks diljit dosanjh for rescheduling delhi concert

    'ਪੰਜਾਬ ਦਾ ਸੱਚਾ ਪੁੱਤ...'; MP ਵਿਕਰਮਜੀਤ ਸਾਹਨੀ ਨੇ ਦਿੱਲੀ ਕੰਸਰਟ ਦੀ ਤਰੀਕ...

    jaya bachchan acting marriage amitabh bachchan

    ਅਮਿਤਾਭ ਬੱਚਨ ਨਾਲ ਵਿਆਹ ਤੋਂ ਬਾਅਦ ਜਯਾ ਬੱਚਨ ਨੇ ਕਿਉਂ ਛੱਡੀ ਸੀ ਅਦਾਕਾਰੀ?

    ipsa punjabi school

    ਇਪਸਾ ਪੰਜਾਬੀ ਸਕੂਲ ਦਾ ਮੇਅਰ ਟੈਰੇਸਾ ਹਾਰਡਿੰਗ ਵੱਲੋਂ ਰਸਮੀ ਉਦਘਾਟਨ

    fraudulent baba commits shocking act against woman out for a walk

    ਅੰਮ੍ਰਿਤਸਰ: ਸੈਰ ਕਰ ਰਹੀ ਔਰਤ ਨਾਲ ਪਖੰਡੀ ਬਾਬਾ ਕਰ ਗਿਆ ਵੱਡਾ ਕਾਂਡ, ਹੋਸ਼ 'ਚ ਆਈ...

    mercury drops to 6 degrees in gurdaspur  cold winds bring relief

    ਗੁਰਦਾਸਪੁਰ 'ਚ ਕਿਤੇ ਬਾਰਿਸ਼ ਤੇ ਕਿਤੇ ਪਏ ਗੜ੍ਹੇ, 6 ਡਿਗਰੀ ਤੱਕ ਡਿੱਗਿਆ ਪਾਰਾ

    indians rescued from ship

    ਰਾਹਤ ਦੀ ਖ਼ਬਰ, ਜਹਾਜ਼ 'ਚੋਂ ਬਚਾਏ ਗਏ ਤਿੰਨ ਭਾਰਤੀ ਰੋਮਾਨੀਆ ਤੋਂ ਪਰਤੇ ਘਰ

    un chief condemns

    ਸੰਯੁਕਤ ਰਾਸ਼ਟਰ ਮੁਖੀ ਨੇ ਸਾਊਦੀ ਹਵਾਈ ਅੱਡੇ 'ਤੇ ਹੂਤੀ ਹਮਲੇ ਦੀ ਕੀਤੀ ਨਿੰਦਾ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • today  goddess durga  s special grace will be upon these zodiac signs
        ਅੱਜ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਮਾਂ ਦੁਰਗਾ ਦੀ ਖਾਸ ਕਿਰਪਾ ! ਤਰੱਕੀ ਦੇ ਬਣਨਗੇ...
      • aarti of mata shailputri on the first day of navratri
        ਨਰਾਤੇ ਦੇ ਪਹਿਲੇ ਦਿਨ ਕਰੋ ਮਾਤਾ ਸ਼ੈਲਪੁੱਤਰੀ ਦੀ ਇਹ 'ਆਰਤੀ'
      • mata vaishno devi  s shrine decked up like heaven
        'ਸਵਰਗ' ਵਾਂਗ ਸਜਿਆ ਮਾਤਾ ਵੈਸ਼ਨੋ ਦੇਵੀ ਧਾਮ, 400 ਕਾਰੀਗਰਾਂ ਨੇ ਸਜਾਇਆ ਸੁੰਦਰ...
      • for cancer natives  the stars indicate a period of hectic activity
        ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਕੰਮਕਾਜੀ ਭੱਜਦੌੜ ਵਾਲਾ ਰਹੇਗਾ, ਜਾਣੋ ਆਪਣੀ ਰਾਸ਼ੀ...
      • shardiya navratri 2026
        ਘਰ 'ਚ ਆਵੇਗੀ ਸੁੱਖ-ਸਮ੍ਰਿੱਧੀ: ਇਸ ਨਵਰਾਤਰੀ 9 ਦਿਨਾਂ 'ਚ ਪਹਿਨੋ ਇਹ 9 ਖਾਸ ਰੰਗ...
      • navratri horoscope
        ਨਰਾਤਿਆਂ 'ਚ ਇਨ੍ਹਾਂ ਰਾਸ਼ੀਆਂ ਵਾਲਿਆਂ ਦੀਆਂ ਲੱਗਣਗੀਆਂ ਮੌਜਾਂ! ਜਾਣੋ ਕੀ ਕਹਿੰਦਾ...
      • goddess shailputri will arrive riding nandi on the first day of navratri
        Shardiya Navratri 2026 : ਨਰਾਤੇ ਦੇ ਪਹਿਲੇ ਦਿਨ ਨੰਦੀ 'ਤੇ ਸਵਾਰ ਹੋ ਕੇ ਆਵੇਗੀ...
      • know the auspicious time for navratri and the correct time for kalash sthapana
        Shardiya Navratri 2026 : ਜਾਣੋ ਨਰਾਤੇ ਦਾ ਸ਼ੁੱਭ ਮਹੂਰਤ, ਕਲਸ਼ ਸਥਾਪਨਾ ਦਾ ਸਹੀ...
      • this miraculous camphor remedy will make you wealthy
        'ਕਪੂਰ' ਦਾ ਇਹ ਚਮਤਕਾਰੀ ਉਪਾਅ ਕਰੇਗਾ ਤੁਹਾਨੂੰ ਮਾਲਾਮਾਲ ! ਬਸ ਕਰ ਲਓ ਇਹ ਕੰਮ
      • the doors of fortune will open for these zodiac signs today
        ਅੱਜ ਇਨ੍ਹਾਂ ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ ! ਕਰੀਅਰ ਤੇ ਧਨ 'ਚ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +