ਇਕ ਵਾਰ ਹਕੀਮ ਲੁਕਮਾਨ ਨੂੰ ਉਸ ਦੇ ਬੇਟੇ ਨੇ ਪੁੱਛਿਆ, ''ਜੇਕਰ ਮਾਲਿਕ ਨੇ ਫਰਮਾਇਆ ਕਿ ਕੋਈ ਚੀਜ਼ ਮੰਗ ਤਾਂ ਮੈਂ ਕੀ ਮੰਗਾਂ?''
ਲੁਕਮਾਨ ਨੇ ਕਿਹਾ, ''ਪਰਮਾਰਥ ਦਾ ਧਨ।''
ਬੇਟੇ ਨੇ ਫਿਰ ਪੁੱਛਿਆ, ''ਜੇਕਰ ਇਸ ਦੇ ਇਲਾਵਾ ਦੂਸਰੀ ਚੀਜ਼ ਮੰਗਣ ਨੂੰ ਕਹੇ ਤਾਂ?''
ਲੁਕਮਾਨ ਨੇ ਕਿਹਾ, ''ਪਸੀਨੇ ਦੀ ਕਮਾਈ ਮੰਗਣਾ।''
ਉਸ ਨੇ ਫਿਰ ਪੁੱਛਿਆ, ''ਤੀਸਰੀ ਚੀਜ਼?''
ਜਵਾਬ ਮਿਲਿਆ, ''ਉਦਾਰਤਾ।''
''ਚੌਥੀ ਚੀਜ਼ ਕੀ ਮੰਗਾਂ?''
''ਸ਼ਰਮ।''
''ਪੰਜਵੀਂ?''
''ਚੰਗਾ ਸੁਭਾਅ।''
ਬੇਟੇ ਨੇ ਫਿਰ ਪੁੱਛਿਆ, ''ਹੋਰ ਕੁਝ ਮੰਗਣ ਨੂੰ ਕਹੇ ਤਾਂ?''
ਲੁਕਮਾਨ ਨੇ ਉੱਤਰ ਦਿੱਤਾ, ''ਬੇਟਾ ਜਿਸ ਨੂੰ ਇਹ ਪੰਜ ਚੀਜ਼ਾਂ ਮਿਲ ਜਾਣ, ਉਸ ਦੇ ਲਈ ਹੋਰ ਮੰਗਣ ਲਈ ਕੁਝ ਵੀ ਨਹੀਂ ਬਚੇਗਾ। ਖੁਸ਼ਹਾਲੀ ਦਾ ਇਹੀ ਰਸਤਾ ਹੈ ਅਤੇ ਤੈਨੂੰ ਵੀ ਇਸੇ ਰਸਤੇ 'ਤੇ ਜਾਣਾ ਚਾਹੀਦਾ।''
ਕਹਿ ਰਵਿਦਾਸ ਨਿਦਾਨਿ ਦਿਵਾਨੇ
NEXT STORY