ਰਾਮਪੁਰ (ਏਜੰਸੀ)- ਪੈਨ ਕਾਰਡ ਮਾਮਲੇ ’ਚ ਹਾਈ ਕੋਰਟ ਤੋਂ ਰਾਹਤ ਮਿਲਣ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਆਜ਼ਮ ਖ਼ਾਨ ਤੇ ਉਨ੍ਹਾਂ ਦੇ ਬੇਟੇ ਸਾਬਕਾ ਵਿਧਾਇਕ ਅਬਦੁੱਲਾ ਆਜ਼ਮ ਦੀ ਜੇਲ ਤੋਂ ਰਿਹਾਈ ਦਾ ਰਸਤਾ ਸਾਫ਼ ਹੋ ਗਿਆ ਹੈ। ਦੋਵਾਂ ਦੇ ਵਕੀਲ ਹੁਣ ਹੋਰ ਮਾਮਲਿਆਂ ’ਚ ਦੁਬਾਰਾ ਜ਼ਮਾਨਤੀ ਦਾਖ਼ਲ ਕਰਨ ਦੀ ਤਿਆਰੀ ’ਚ ਜੁਟ ਗਏ ਹਨ।
ਇਸ ਤੋਂ ਪਹਿਲਾਂ ਆਜ਼ਮ ਖ਼ਾਨ 23 ਸਤੰਬਰ, 2025 ਨੂੰ ਸੀਤਾਪੁਰ ਜੇਲ ਤੋਂ ਬਾਹਰ ਆਏ ਸਨ। ਉਸ ਸਮੇਂ ਆਜ਼ਮ ਅਤੇ ਅਬਦੁੱਲਾ ਨੇ ਆਪਣੇ ਸਾਰੇ ਮਾਮਲਿਆਂ ’ਚ ਜ਼ਮਾਨਤ ਕਰਵਾ ਲਈ ਸੀ। ਹਾਲਾਂਕਿ, 17 ਨਵੰਬਰ, 2025 ਨੂੰ ਐੱਮ. ਪੀ.-ਐੱਮ. ਐੱਲ. ਏ. ਸਪੈਸ਼ਲ ਕੋਰਟ (ਮੈਜਿਸਟ੍ਰੇਟ ਟ੍ਰਾਇਲ) ਨੇ ਦੋਵਾਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਜੇਲ ਜਾਣਾ ਪਿਆ। ਜੇਲ ਜਾਣ ਤੋਂ ਬਾਅਦ ਦੋਵਾਂ ਨੇ ਆਪਣੇ ਹੋਰ ਮਾਮਲਿਆਂ ’ਚ ਜ਼ਮਾਨਤਾਂ ਤੁੜਵਾ ਲਈਆਂ ਸਨ। ਆਜ਼ਮ ਖ਼ਾਨ ਦੇ ਵਕੀਲ ਕਾਸ਼ਿਫ਼ ਖ਼ਾਨ ਅਨੁਸਾਰ, ਅਜੇ ਹਾਈ ਕੋਰਟ ਦਾ ਹੁਕਮ ਪ੍ਰਾਪਤ ਨਹੀਂ ਹੋਇਆ ਹੈ। ਹੁਕਮ ਮਿਲਣ ਤੋਂ ਬਾਅਦ ਦੁਬਾਰਾ ਜ਼ਮਾਨਤੀ ਦਾਖ਼ਲ ਕੀਤੇ ਜਾਣਗੇ। ਆਜ਼ਮ ਖ਼ਾਨ ਦੇ 107, ਜਦਕਿ ਅਬਦੁੱਲਾ ਆਜ਼ਮ ਦੇ 58 ਮਾਮਲਿਆਂ ’ਚ ਜ਼ਮਾਨਤੀ ਦਾਖ਼ਲ ਹੋਣੇ ਹਨ। ਵਕੀਲ ਦਾ ਕਹਿਣਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਮਾਮਲੇ ਤੋਂ ਵੀ ਆਜ਼ਮ ਖ਼ਾਨ ਦੀ ਰਿਹਾਈ ’ਚ ਕੋਈ ਰੁਕਾਵਟ ਨਹੀਂ ਆਵੇਗੀ।
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮਾਂ ਦਾ ਦਿਹਾਂਤ, ਲੰਬੇ ਸਮੇਂ ਤੋਂ ਸੀ ਬੀਮਾਰ
NEXT STORY