ਮੋਗਾ : ਸੁੱਖਾ ਕਾਹਲਵਾਂ ਕਤਲ ਕੇਸ 'ਚ ਵਾਂਟਿਡ ਗੁਰਪ੍ਰੀਤ ਸੇਖੋਂ ਦੀ ਭਾਲ 'ਚ ਪੁਲਸ ਮੋਗਾ, ਫਰੀਦਕੋਟ ਅਤੇ ਫਿਰੋਜ਼ਪੁਰ ਦੇ ਪਿੰਡਾਂ ਦੇ ਚੱਪੇ-ਚੱਪੇ ਛਾਣ ਰਹੀ ਹੈ। ਸੇਖੋਂ ਹਰ ਵਾਰ ਚਕਮਾ ਦੇ ਕੇ ਭੱਜ ਨਿਕਲਦਾ ਹੈ। ਪਹਿਲਾਂ ਖੋਸਾ ਪਾਂਡੋ, ਫਿਰ ਮੁਦਕੀ ਅਤੇ ਹੁਣ ਫਰੀਦਕੋਟ ਤੋਂ ਵੀ ਚਕਮਾ ਦੇ ਗਿਆ। ਪਤਾ ਲੱਗਿਆ ਹੈ ਕਿ ਸੋਮਵਾਰ ਰਾਤ ਤਾਂ ਪੁਲਸ ਸੇਖੋਂ ਤਕ ਪਹੁੰਚ ਵੀ ਗਈ ਸੀ ਪਰ ਇਕ ਐਸ.ਪੀ. ਰੈਂਕ ਦੇ ਅਧਿਕਾਰੀ ਵਲੋਂ ਸੂਚਨਾ ਆਪਣੇ ਕਿਸੇ ਜਾਣਕਾਰ ਨੂੰ ਲੀਕ ਕਰ ਦੇਣ ਨਾਲ ਪੂਰਾ ਮਾਮਲਾ ਖਰਾਬ ਹੋ ਗਿਆ।
ਇਸ ਮਾਮਲੇ 'ਚ ਪੁਲਸ ਨੂੰ ਸ਼ੱਕ ਹੈ ਕਿ ਸੇਖੋਂ ਨਾਲ ਹੀ ਦਵਿੰਦਰ ਬੰਬੀਹਾ ਵੀ ਹੈ। ਇੰਨਾ ਹੀ ਨਹੀਂ ਸੇਖੋਂ ਦੇ ਨਾਲ ਉਸ ਦੀ ਪਤਨੀ ਵੀ ਹੈ ਜਿਹੜੀ ਉਸ ਦੇ ਨਾਲ ਹੀ ਆਪਣੇ ਟਿਕਾਣੇ ਬਦਲ ਰਹੀ ਹੈ। ਪੁਲਸ ਨੂੰ ਕੁਝ ਲੋਕਾਂ 'ਤੇ ਸ਼ੱਕ ਹੈ ਜਿਹੜੇ ਉਸ ਦੇ ਸੰਪਰਕ 'ਚ ਹਨ। ਉਨ੍ਹਾਂ ਦੀ ਕਾਲ ਡਿਟੇਲ ਵੀ ਜਾਂਚੀ ਜਾ ਰਹੀ ਹੈ।
ਪੁਲਸ ਮੁਤਾਬਕ ਸੇਖੋਂ ਐਤਵਾਰ ਨੂੰ ਪੂਰਾ ਦਿਨ ਖੋਸਾ ਪਿੰਡ 'ਚ ਰਿਹਾ ਅਤੇ ਆਪਣੀ ਪਤਨੀ ਨੂੰ ਛੱਡ ਉਥੋਂ ਫਰਾਰ ਹੋ ਗਿਆ। ਪੁਲਸ ਨੇ ਪੂਰੀ ਰਾਤ ਪਿੰਡ ਨੂੰ ਘੇਰੀ ਰੱਖਿਆ ਪਰ ਕੁਝ ਵੀ ਹੱਥ ਨਾ ਲੱਗਿਆ। ਇਸ ਤੋਂ ਬਾਅਦ ਪੁਲਸ ਨੇ ਸੋਮਵਾਰ ਨੂੰ ਪੂਰਾ ਦਿਨ ਮੁਦਕੀ 'ਚ ਸਰਚ ਅਭਿਆਨ ਚਲਾਇਆ। ਪੁਲਸ ਵਲੋਂ ਕੀਤੀ ਜਾ ਰਹੀ ਇਸ ਕਾਰਵਾਈ ਦੀ ਸੂਚਨਾ ਐਸ.ਪੀ. ਰੈਂਕ ਦੇ ਅਧਿਕਾਰੀ ਵਲੋਂ ਲੀਕ ਕਰ ਦਿੱਤੀ ਗਈ ਜਿਸ ਤੋਂ ਬਾਅਦ ਸਾਰਾ ਮਾਮਲਾ ਖਰਾਬ ਹੋ ਗਿਆ ਅਤੇ ਸੇਖੋਂ ਭਜਣ 'ਚ ਕਾਮਯਾਬ ਰਿਹਾ।
ਹੁਣ ਵਿਦਿਆਰਥੀ ਵੀ ਕਹਿਣਗੇ ਕੈਮਰਾ... ਐਕਸ਼ਨ
NEXT STORY