ਮੇਰਠ-ਮੇਰਠ 'ਚ ਟੈਸਟ ਟਿਊਬ ਤਕਨਾਲੋਜੀ ਰਾਹੀਂ ਇਕ ਪੁਰਸ਼ ਨੇ ਜੋੜੇ ਬੱਚਿਆਂ ਨੂੰ ਜਨਮ ਦੇ ਕੇ ਇਕ ਵਾਰ ਫਿਰ ਮੈਡੀਕਲ ਜਗਤ 'ਚ ਇਤਿਹਾਸ ਰਚ ਦਿੱਤਾ ਹੈ। ਇਹ ਕੋਈ ਮੈਡੀਕਲ ਚਮਤਕਾਰ ਨਹੀਂ, ਸਗੋਂ ਟੈਸਟ ਟਿਊਬ ਬੇਬੀ ਦੀ ਪ੍ਰਗਤੀਸ਼ੀਲ ਤਕਨੀਕ ਕਾਰਨ ਹੋਇਆ ਹੈ। ਅਸਲ 'ਚ ਗੁੜਗਾਓਂ ਦੀ ਰਹਿਣ ਵਾਲੀ ਮਮਤਾ (ਕਾਲਪਨਿਕ ਨਾਂ) ਨੂੰ ਐਕਸ-ਵਾਈ ਗੁਣਸੂਤਰ ਪੈਟਰਨ ਹੈ।
ਮਮਤਾ ਇਕ ਔਰਤ ਹੈ ਪਰ ਉਸ 'ਚ ਪੁਰਸ਼ਾਂ ਦਾ ਗੁਣਸੂਤਰ ਪੈਟਰਨ ਹੈ। ਪਿਛਲੇ 7 ਸਾਲਾਂ ਤੋਂ ਉਸ ਨੂੰ ਔਲਾਦ ਨਹੀਂ ਹੋਈ ਸੀ। ਜਦੋਂ ਉਹ ਮੇਰਠ ਦੇ ਜ਼ਿੰਦਲ ਟੈਸਟ ਟਿਊਬ ਸੈਂਟਰ ਪਹੁੰਚੀ ਤਾਂ ਉਥੇ ਡਾਕਟਰ ਸੁਨੀਲ ਜਿੰਦਲ ਨੇ ਮਿਹਨਤ ਕਰਕੇ ਸਹਾਇਕ ਪ੍ਰਜਣਨ ਤਕਨਾਲੋਜੀ ਰਾਹੀਂ ਮਮਤਾ ਦੀ ਮਦਦ ਕੀਤੀ ਅਤੇ ਮਮਤਾ ਨੇ ਜੋੜੇ ਬੱਚਿਆਂ ਨੂੰ ਜਨਮ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਪੁਰਸ਼ਾਂ 'ਚ 46 ਐਕਸ-ਵਾਈ ਗੁਣਸੂਤਰ ਹੁੰਦੇ ਹਨ, ਜਦੋਂ ਕਿ ਔਰਤਾਂ 'ਚ 46 ਐਕਸ-ਐਕਸ ਗੁਣਸੂਤਰ।
ਜਦੋਂ ਮਮਤਾ ਦੇ ਗੁਣਸੂਤਰਾਂ ਦੀ ਜਾਂਚ ਕੀਤੀ ਗਈ ਤਾਂ ਡਾਕਟਰ ਹੈਰਾਨ ਰਹਿ ਗਏ ਕਿਉਂਕਿ ਮਮਤਾ 'ਚ ਪੁਰਸ਼ ਐਕਸ-ਵਾਈ ਗੁਣਸੂਤਰ ਹਨ ਅਤੇ ਇਸ ਕੁਦਰਤੀ ਕਰੋਪੀ ਕਾਰਨ ਉਸ ਦੇ ਸਰੀਰ 'ਚ ਪੁਰਸ਼ ਲਿੰਗ ਤਾਂ ਵਿਕਸਿਤ ਨਹੀਂ ਹੋ ਸਕਿਆ ਪਰ ਉਸ ਨੇ ਇਕ ਅਵਿਕਸਿਤ ਬੱਚੇਦਾਨੀ ਨਾਲ ਜਨਮ ਲਿਆ ਸੀ, ਸਿਰਫ ਇਹ ਹੀ ਨਹੀਂ ਉਸ 'ਚ ਇਸਤਰੀ ਹਾਰਮੋਨ ਵੀ ਨਹੀਂ ਸਨ।
ਡਾਕਟਰ ਸੁਨੀਲ ਜਿੰਦਲ ਨੇ ਦੱਸਿਆ ਕਿ ਮਮਤਾ ਦੀ ਅਵਿਕਸਿਤ ਬੱਚੇਦਾਨੀ ਨੂੰ ਵਿਕਸਿਤ ਕਰਨ ਲਈ ਉਸ ਦਾ ਹਾਰਮੋਨ ਅਤੇ ਐਂਡੋਕ੍ਰਿਨਲ ਇਲਾਜ ਕੀਤਾ ਗਿਆ। ਉਸ ਦੀ ਬੱਚੇਦਾਨੀ ਨੂੰ ਬੱਚਾ ਪੈਦਾ ਕਰਨ ਲਾਇਕ ਬਣਾਇਆ ਗਿਆ ਅਤੇ ਪੂਰੇ 32 ਸਾਲ ਬਾਅਦ ਉਸ ਨੂੰ ਪਹਿਲੀ ਵਾਰ ਮਹਾਂਵਾਰੀ ਹੋਈ। ਇਸ ਤੋਂ ਬਾਅਦ ਮਮਤਾ ਦੇ ਪਤੀ ਦੇ ਸ਼ੁਕਰਾਣੂਆਂ ਨਾਲ ਹਿਊਮਨ ਟਿਸ਼ੂ ਕਲਚਰ ਨਾਲ ਭਰੂਣ ਤਿਆਰ ਕੀਤਾ।
ਇਸ ਪੂਰੀ ਪ੍ਰਕਿਰਿਆ ਦੌਰਾਨ ਡਾਕਟਰਾਂ ਦੇ ਸਾਹਮਣੇ ਬਹੁਤ ਮੁਸ਼ਕਲਾਂ ਆਈਆਂ। ਮਮਤਾ ਨੂੰ ਜਣੇਪੇ ਦੀ ਪੀੜਾ ਹੋਈ ਅਤੇ ਉਸ ਦਾ ਬਲੱਡ ਪ੍ਰੈਸ਼ਰ ਵੀ ਵਧਣ ਲੱਗਿਆ ਪਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ 6 ਫਰਵਰੀ ਨੂੰ ਜੋੜੇ ਬੱਚੇ (ਮੁੰਡਾ-ਕੁੜੀ) ਹੋਏ। ਫਿਲਹਾਲ ਮਾਂ ਅਤੇ ਬੱਚੇ ਦੋਵੇਂ ਸਿਹਤਮੰਦ ਹਨ ਅਤੇ ਮਮਤਾ ਆਪਣੇ ਜੋੜੇ ਬੱਚਿਆਂ ਨੂੰ ਪਾ ਕੇ ਬਹੁਤ ਖੁਸ਼ ਹੈ।
ਸੀ. ਐੱਮ. ਦੀ ਕੁਰਸੀ ਨੂੰ ਲੈ ਕੇ ਨਿਤੀਸ਼ ਤੇ ਮਾਂਝੀ ਵਿਚਾਲੇ ਜੰਗ
NEXT STORY