ਨਵੀਂ ਦਿੱਲੀ- ਟਾਟਾ ਸਮੂਹ ਦੇ ਮਾਨਦ ਚੇਅਰਮੈਨ ਰਤਨ ਟਾਟਾ ਨੇ ਆਨਲਾਈਨ ਵਾਹਨ ਨਾਲ ਜੁੜੀ ਸੇਵਾ ਪ੍ਰਦਾਨ ਕਰਨ ਵਾਲੀ ਕਾਰ ਦੇਖੋ ਡਾਟ ਕਾਮ 'ਚ ਨਿਵੇਸ਼ ਕੀਤਾ, ਜਿਸ ਨਾਲ ਭਾਰਤ 'ਚ ਤੇਜ਼ੀ ਨਾਲ ਵੱਧਦੇ ਡਿਜੀਟਲ ਖਪਤ ਬਾਜ਼ਾਰ ਦੀ ਮਜ਼ਬੂਤੀ ਦਾ ਸੰਕੇਤ ਮਿਲਦਾ ਹੈ। ਇਹ ਚੌਥੀ ਈ-ਕਾਮਰਸ ਕੰਪਨੀ ਹੈ ਜਿਸ 'ਚ ਟਾਟਾ ਨੇ ਨਿਵੇਸ਼ ਕੀਤਾ ਹੈ।
ਪਿਛਲੇ ਸਾਲ ਟਾਟਾ ਨੇ ਮੁੱਖ ਈ-ਕਾਮਰਸ ਕੰਪਨੀ ਸਨੈਪਡੀਲ, ਫਰਨੀਚਰ ਈ-ਖੁਦਰਾ ਅਰਬਨ ਲੈਡਰ ਅਤੇ ਆਨਲਾਈਨ ਜੇਵਰਾਤ ਵੇਚਣ ਵਾਲੀ ਕੰਪਨੀ ਬਲਿਊਸਟੋਨ 'ਚ ਨਿਵੇਸ਼ ਕੀਤਾ ਸੀ। ਕਾਰ ਦੇਖੋ ਡਾਟ ਕਾਮ ਦੇ ਇਕ ਬਿਆਨ 'ਚ ਕਿਹਾ ਗਿਆ ਕਿ ਟਾਟਾ ਭਾਰਤੀ ਵਾਹਨ ਖੇਤਰ ਦੇ ਬੇਹਦ ਸਨਮਾਨਿਤ ਵਿਅਕਤੀ ਹਨ ਅਤੇ ਉਹ ਵਿਅਕਤੀਗਤ ਤੌਰ 'ਤੇ ਨਿਵੇਸ਼ ਦੇ ਲਈ ਪਹਿਲੀ ਵਾਰ ਕਿਸੀ ਵਾਹਨ ਪੋਰਟਲ ਨਾਲ ਜੁੜੇ ਹਨ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY