ਨਵੀਂ ਦਿੱਲੀ- ਜਰਮਨੀ ਵਾਹਨ ਕੰਪਨੀ ਮਰਸੀਡੀਜ਼ ਬੈਂਜ਼ ਨੇ ਬੁੱਧਵਾਰ ਨੂੰ ਆਪਣੀ ਸੀ ਕਲਾਸ ਸੇਡਾਨ ਦਾ ਡੀਜ਼ਲ ਐਡੀਸ਼ਨ ਪੇਸ਼ ਕੀਤਾ ਹੈ। ਇਸ ਦੀ ਦਿੱਲੀ ਸ਼ੋਅਰੂਮ 'ਚ ਕੀਮਤ 42.9 ਲੱਖ ਰੁਪਏ ਹੈ।
ਮਰਸੀਡੀਜ਼ ਬੈਂਜ਼ ਨੇ ਇਕ ਬਿਆਨ 'ਚ ਕਿਹਾ ਕਿ ਸੀ ਕਲਾਸ ਦੇ ਡੀਜ਼ਲ ਐਡੀਸ਼ਨ 'ਚ 2 ਰੂਪ ਪੇਸ਼ ਕੀਤੇ ਗਏ ਹਨ। ਸੀ 220 ਸੀ.ਡੀ.ਆਈ. ਸਟਾਈਲ ਦੀ ਦਿੱਲੀ 'ਚ ਕੀਮਤ 39.9 ਲੱਖ ਰੁਪਏ ਅਤੇ 220 ਸੀ.ਡੀ.ਆਈ. ਐਡਵਾਂਟੇਜ ਦੀ ਕੀਮਤ 42.9 ਲੱਖ ਰੁਪਏ ਹੈ। ਇਸ ਦੇ ਨਾਲ ਹੀ ਕੰਪਨੀ ਨੇ ਸੀ ਕਲਾਸ ਦਾ ਉਤਪਾਦਨ ਚਾਕਨ (ਪੁਣੇ) ਪਲਾਂਟ 'ਚ ਸ਼ੁਰੂ ਕਰ ਦਿੱਤਾ ਹੈ।
ਕੰਪਨੀ ਨੇ ਆਪਣੇ ਚਾਕਨ ਕਾਰਖਾਨੇ ਦੀ ਸਮਰਥਾ ਵਧਾ ਕੇ 20,000 ਇਕਾਈ ਸਾਲਾਨਾ ਕਰ ਦਿੱਤੀ ਹੈ। ਕੰਪਨੀ ਦੇ ਨਵੇਂ ਕਾਰਖਾਨੇ ਤੋਂ ਉਤਪਾਦਨ 2015 'ਚ ਸ਼ੁਰੂ ਹੋਵੇਗਾ।
ਜ਼ਾਈਡਸ ਕੈਡਿਲਾ ਦਾ ਮੁਨਾਫਾ 52 ਫੀਸਦੀ ਵਧਿਆ
NEXT STORY