ਰਿਓ ਦਿ ਜੇਨੇਰੀਓ : ਦੱਖਣੀ ਅਮਰੀਕਾ ਦੇ ਰਾਜ ਬ੍ਰਾਜੀਲ 'ਚ ਬੁੱਧਵਾਰ ਨੂੰ ਪੈਟ੍ਰੋਬਾਸ 'ਚ ਧਮਾਕੇ 'ਚ ਪੰਜ ਤੇਲ ਕਰਮਚਾਰੀਆਂ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜਦਕਿ ਇਸ ਹਾਦਸੇ 'ਚ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਹੈ। ਕਰਮਚਾਰੀ ਸੰਘ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਬ੍ਰਾਜੀਲ ਦੇ ਇਕ ਤੇਲ ਅਤੇ ਕੁਦਰਤੀ ਗੈਸ ਪਲੇਟਫਾਰਮ 'ਤੇ ਹੋਏ ਵਿਸਫੋਟ 'ਚ ਪੰਜ ਤੇਲ ਮਜ਼ਦੂਰਾਂ ਦੀ ਮੌਤ ਹੋ ਗਈ। ਸਿੰਡੇਪੈਟ੍ਰੋ ਈ.ਐੱਸ. ਦੇ ਫਾਈਨਾਂਸ ਡਾਇਰੈਕਟਰ ਡੇਵਿਡਸਨ ਲੋਂਬੋ ਨੇ ਕਿਹਾ ਕਿ ਧਮਾਕੇ 'ਚ 10 ਹੋਰ ਮਜ਼ਦੂਰ ਜ਼ਖਮੀ ਹੋ ਗਏ ਹਨ, ਜਦਕਿ 4 ਵਿਅਕਤੀ ਅਜੇ ਤੱਕ ਲਾਪਤਾ ਹਨ। ਉਨ੍ਹਾਂ ਨੇ ਕਿਹਾ ਕਿ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ। ਹਾਲਾਂਕਿ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਇਹ ਕੀ...? ਦਿੱਲੀ 'ਚ ਜਿੱਤੀ 'ਆਪ' ਤੇ ਵਿਦੇਸ਼ਾਂ 'ਚ ਲੱਡੂ ਵੰਡੇ ਕਾਂਗਰਸੀ ਤੇ ਅਕਾਲੀਆਂ ਨੇ
NEXT STORY