ਇਟਲੀ 'ਚ ਆਪ ਦਾ ਭਵਿੱਖ ਬੁਲੰਦੀ 'ਤੇ
ਰੋਮ/ਇਟਲੀ (ਕੈਂਥ)-ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ 10 ਫਰਵਰੀ ਨੂੰ ਐਲਾਨਿਆ ਗਿਆ, ਜਿਸ 'ਚ ਆਮ ਆਦਮੀ ਪਾਰਟੀ ਦੀ ਤਾਬੜ-ਤੋੜ ਜਿੱਤ ਨਾਲ ਪੂਰੇ ਭਾਰਤ 'ਚ ਬੈਠੇ ਆਮ ਲੋਕਾਂ ਨੇ ਢੋਲ ਵਜਾ ਕੇ ਭੰਗੜੇ ਪਾਏ ਤੇ ਖੁਸ਼ੀ ਮਨਾਈ। ਉੱਥੇ ਹੀ ਵਿਦੇਸ਼ਾਂ 'ਚ ਇਸ ਜਿੱਤ 'ਚ ਉਹ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਖੁੱਲ ਕੇ ਖੁਸ਼ੀ ਮਨਾਈ ਜਿਨ੍ਹਾਂ ਦੀ ਪਾਰਟੀ ਹਾਰ ਗਈ ਜਾਂ ਜਿਨ੍ਹਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ।ਦਿੱਲੀ 'ਚ ਆਪ ਪਾਰਟੀ ਦੇ ਜਿੱਤਣ ਨਾਲ ਖੁਸ਼ੀ 'ਚ ਪੂਰੇ ਯੂਰਪ ਖਾਸਕਰ ਇਟਲੀ 'ਚ ਮਾਹੌਲ ਵਿਆਹ ਵਰਗਾ ਹੈ।ਇਸ ਖੁਸ਼ੀ ਨੂੰ ਹਰ ਭਾਰਤੀ ਫੋਨਾਂ ਰਾਹੀ ਜਾਂ ਘਰ-ਘਰ ਜਾ ਸਾਂਝੀ ਕਰ ਰਿਹਾ ਹੈ ਅਤੇ ਨਾਲ-ਨਾਲ ਹੀ ਮੂੰਹ ਮਿੱਠਾ ਕਰਵਾ ਰਿਹਾ ਹੈ।ਆਪ ਦੀ ਜਿੱਤ 'ਚ ਆਪ ਹਮਾਇਤੀ ਖੁਸ਼ੀ ਨਾਲ ਖੀਵੇ ਹੋਏ ਭੰਗੜੇ ਪਾਉਂਦੇ ਤਾਂ ਸਮਝ ਆਉਂਦੇ ਹਨ ਪਰ ਇਸ ਜਿੱਤ 'ਚ ਇਟਲੀ ਦੇ ਉਹ ਕਾਂਗਰਸੀ ਤੇ ਅਕਾਲੀ ਵੀ ਭੰਗੜੇ ਪਾ ਲੱਡੂ ਵੰਡ ਖੁਸ਼ੀ ਮਨਾਉਂਦੇ ਸਾਹੋ-ਸਾਹੀ ਹੋਈ ਫਿਰਦੇ ਹਨ, ਜਿਨ੍ਹਾਂ ਦੀ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਇਟਲੀ 'ਚ ਇਸ ਕਾਰਵਾਈ ਤੋਂ ਹੁਣ ਇਹ ਗੱਲ ਸਪੱਸ਼ਟ ਹੈ ਕਿ ਹੁਣ ਇਟਲੀ ਦੀਆਂ ਬਾਕੀ ਭਾਰਤੀ ਸਿਆਸੀ ਪਾਰਟੀਆਂ ਦਾ ਭਵਿੱਖ ਪਤਾ ਨਹੀਂ ਕੀ ਹੈ ਪਰ ਆਪ ਦਾ ਭਵਿੱਖ ਬੁਲੰਦੀ 'ਤੇ ਹੈ ਇਸ ਦਾ ਵੱਡਾ ਕਾਰਨ ਸ਼ਾਇਦ ਇਹ ਹੀ ਮੰਨਿਆ ਜਾ ਰਿਹਾ ਹੈ ਕਿ ਇਹ ਪਾਰਟੀ ਆਮ ਆਦਮੀ ਦੀ ਹੈ, ਜਿੱਥੇ ਕਿ ਭਾਰਤ ਨੂੰ ਆਦਰਸ਼ ਦੇਸ਼ ਬਣਾਉਣ ਲਈ ਅਮਲੀ ਕਾਰਵਾਈ ਹੋਣ ਦੀ ਪੂਰੀ ਆਸ ਹੈ।ਇਸ ਜਿੱਤ ਨਾਲ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਨਵਾਂ ਇਨਕਲਾਬ ਲੈਕੇ ਆਉਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
'ਸਟਾਰ ਵਾਰਸ' ਦਾ ਅਸਲ 'ਲਾੜਾ-ਲਾੜੀ' (ਦੇਖੋ ਤਸਵੀਰਾਂ)
NEXT STORY