23 ਮਾਰਚ ਨੂੰ ਰਾਸ਼ਟਰਪਤੀ ਜਿਨਪਿੰਗ ਦੇ ਦੌਰੇ ਸੰਬੰਧੀ ਕਰਨਗੇ ਗੱਲਬਾਤ
ਇਸਲਾਮਾਬਾਦ— 'ਸਟ੍ਰੇਟੇਜਿਕ ਇਕਨਾਮਿਕ ਕੋਰੀਡੋਰ ਪ੍ਰਾਜੈਕਟ' ਸਮੇਤ ਕਈ ਹੋਰ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਵੀਰਵਾਰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪੁੱਜੇ। ਉਹ ਪਾਕਿਸਤਾਨ ਦੇ ਨੈਸ਼ਨਲ ਡੇ ਪਰੇਡ ਮੌਕੇ 23 ਮਾਰਚ ਨੂੰ ਮੁੱਖ ਮਹਿਮਾਨ ਬਣਨ ਵਾਲੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਦੌਰੇ ਸੰਬੰਧੀ ਗੱਲਬਾਤ ਕਰਨਗੇ। ਵਾਂਗ ਨਾਲ ਇਕ 8 ਮੈਂਬਰੀ ਵਫਦ ਵੀ ਪੁੱਜਾ ਹੈ। ਆਪਣੇ ਦੋ ਦਿਨਾ ਦੌਰੇ ਦੌਰਾਨ ਉਹ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਰਾਸ਼ਟਰਪਤੀ ਮਮਨੂਨ ਹੁਸੈਨ ਨਾਲ ਗੱਲਬਾਤ ਕਰਨਗੇ।
ਪਾਕਿ 'ਤੇ ਭਾਰਤ ਦੀ ਨੀਤੀ 'ਚ ਆਪਾ-ਵਿਰੋਧੀ ਦੂਰ ਕੀਤਾ : ਅਜ਼ੀਜ਼
NEXT STORY