ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਹੈ ਕਿ ਨਵਾਜ਼ ਸ਼ਰੀਫ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਭਾਰਤ ਨੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਕਰਨ ਸਮੇਤ ਕਈ ਨਾਕਾਰਾਤਮਕ ਕਦਮ ਚੁੱਕੇ ਹਨ ਅਤੇ ਉਸਦੀ ਨੀਤੀ ਵਿਚ ਆਪਾ-ਵਿਰੋਧੀ ਹੀ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਲਈ ਜ਼ਿੰਮੇਵਾਰ ਹੈ। ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਸਲਾਹਕਾਰ ਨੇ ਕਿਹਾ ਕਿ ਭਾਰਤੀ ਅਗਵਾਈ ਦੀ ਅਸੰਤੁਲਿਤ ਤਾਕਤ ਦੀ ਵਰਤੋਂ ਦੀ ਧਮਕੀ ਨਾਲ ਜੰਗ ਵਰਗਾ ਮਾਹੌਲ ਬਣਾਉਣ ਦੀ ਭਾਰਤ ਦੀ ਖਤਰਨਾਕ ਇੱਛਾ ਦਾ ਪਤਾ ਚੱਲਦਾ ਹੈ। ਇਸ ਦੁਸ਼ਮਣੀ ਵਾਲੇ ਨਜ਼ਰੀਏ ਨਾਲ ਭਾਰਤ ਵਲੋਂ ਇਕ ਪਾਸੇ ਅੱਤਵਾਦ ਦਾ ਸਫਾਇਆ ਕਰਨ 'ਤੇ ਜ਼ੋਰ ਦੇਣ ਅਤੇ ਦੂਜੇ ਪਾਸੇ ਬਿਨਾਂ ਕਿਸੇ ਭੇਦਭਾਵ ਦੇ ਅੱਤਵਾਦ ਰੋਕਣ ਵਿਚ ਲੱਗੇ ਸਾਡੀਆਂ ਹਥਿਆਰਬੰਦ ਫੋਰਸਾਂ ਦਾ ਧਿਆਨ ਭੰਗ ਕਰਨ ਦਾ ਉਸ ਦਾ ਵਿਰੋਧ ਸਾਹਮਣੇ ਆਉਂਦਾ ਹੈ।
ਧਮਾਕੇ ਨਾਲ ਪਾਕਿਸਤਾਨ 'ਚ ਟ੍ਰੇਨ ਪੱਟੜੀ ਤੋਂ ਉਤਰੀ, 15 ਲੋਕ ਜ਼ਖਮੀ
NEXT STORY