ਪਾਕਿਸਤਾਨ 'ਚ ਸਕੂਲੀ ਐਜੂਕੇਸ਼ਨ ਅਤੇ ਉਸ ਦੀ ਹਾਲਤ ਦੁਨੀਆ ਤੋਂ ਲੁਕੀ ਨਹੀਂ ਹੈ। ਇਸਲਾਮਾਬਾਦ ਦੇਸ਼ ਦੀ ਰਾਜਧਾਨੀ ਹੈ, ਬਾਵਜੂਦ ਕਈ ਸਕੂਲਾਂ 'ਚ ਬੱਚੇ ਮਿੱਟੀ ਦੇ ਢੇਰ 'ਤੇ ਬੈਠ ਕੇ ਪੜ੍ਹਾਈ ਕਰਨ ਨੂੰ ਮਜਬੂਰ ਹਨ। ਇਸ ਹਾਲਤ ਦੀ ਵਜ੍ਹਾ ਖਰਾਬ ਇੰਫ੍ਰਾਸਟਰੱਕਚਰ ਹੈ।
ਵਿਸ਼ਵਪੱਧਰੀ ਸਹੂਲਤਾਂ ਦੀ ਗੱਲ ਛੇੜੀਏ ਤਾਂ ਕਈ ਸਕੂਲਾਂ 'ਚ ਬਿਲਡਿੰਗ, ਪਾਣੀ ਅਤੇ ਬੈਠਣ ਦੀਆਂ ਵੀ ਸਹੂਲਤਾਂ ਨਹੀਂ ਹਨ। ਕਮੋਬੇਸ਼ ਇਸ ਸਥਿਤੀ 'ਚ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਤਰ੍ਹਾਂ ਦੇ ਸਕੂਲਾਂ 'ਚ ਹਨ, ਪਰ ਸਭ ਤੋਂ ਖਸਤਾ ਹਾਲਤ ਪੇਂਡੂ ਇਲਾਕਿਆਂ ਦੀ ਹੈ।
ਪੇਸ਼ਾਵਰ ਦੇ ਇਲਾਕਿਆਂ 'ਚ ਸਕੂਲਾਂ ਤੋਂ ਲੜਕੀਆਂ ਨਾ ਬਰਾਬਰ ਹਨ, ਬੱਚੇ ਚਟਾਈ 'ਤੇ ਬੈਠ ਕੇ ਜਮਾਤ 'ਚ ਪੜ੍ਹਾਈ ਕਰਦੇ ਹਨ। ਰਾਵਲਪਿੰਡੀ 'ਚ ਬਿਨਾਂ ਦਰਵਾਜ਼ੇ ਦੀ ਜਮਾਤ 'ਚ ਅਧਿਆਪਕ ਪੜ੍ਹਾਉਂਦੇ ਹਨ। ਇਸਲਾਮਾਬਾਦ 'ਚ ਵੀ ਕਈ ਜਮਾਤਾਂ 'ਚ ਕੁਝ ਹੀ ਲੜਕੀਆਂ ਨਜ਼ਰ ਆਉਂਦੀਆਂ ਹਨ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਯੂਨੈਸਕੋ ਦੀ ਰਿਪੋਰਟ 'ਚ ਵੀ ਇਥੋਂ ਦੇ ਐਜੂਕੇਸ਼ਨ ਦੀ ਖਰਾਬ ਹਾਲਤ ਦੀ ਚਰਚਾ ਕੀਤੀ ਗਈ ਸੀ।
'ਗੇ' ਜੋੜੇ ਦੇ ਜੀਵਨ ਦੀ ਇਹ ਤਸਵੀਰ ਬਣੀ ਖਾਸ (ਦੇਖੋ ਤਸਵੀਰਾਂ)
NEXT STORY