ਮਾਸਕੋ— ਰੂਸ ਦੇ 'ਗੇ' ਜੋੜੇ ਦੀ ਤਸਵੀਰ ਕਾਫੀ ਖਾਸ ਬਣ ਗਈ ਹੈ। ਜੌਨ ਅਤੇ ਏਲੇਕਸ ਵੱਲੋਂ ਦਾਨਿਸ਼ ਫੋਟੋਗ੍ਰਾਫਰ ਨੇ ਮੈਡਮ ਨਿਸੇਨ ਵੱਲੋਂ ਪ੍ਰੈੱਸ ਫੋਟੋ 2014 ਦੇ ਲਈ ਇਸ ਤਸਵੀਰ ਨੂੰ ਖਾਸ ਐਵਾਰਡ ਦਿੱਤਾ ਗਿਆ ਹੈ। ਜੋਨਾਥਨ ਜੈਕਸ ਅਤੇ ਅਲੈਕਜੈਂਡਰ ਸੇਮਿਓਨੋਵ ਨੇ ਇਹ ਤਸਵੀਰ ਖਿੱਚੀ ਹੈ।
ਵਰਲਡ ਪ੍ਰੈੱਸ ਫੋਟੋ ਮੁਕਾਬਲੇ ਵਿਚ ਇਸ ਸਾਲ ਦੀਆਂ ਜਿਨ੍ਹਾਂ ਤਸਵੀਰਾਂ ਨੂੰ ਐਵਾਰਡ ਮਿਲੇ ਹਨ, ਉਨ੍ਹਾਂ ਵਿਚ ਤਬਾਹੀ, ਬੀਮਾਰੀ ਦੇ ਦੁਖਦ ਚਿੱਤਰ ਵੀ ਹਨ। ਇਸ ਮੁਕਾਬਲੇ ਵਿਚ ਇਸ ਵਾਰ 131 ਦੇਸ਼ਾਂ ਦੀਆਂ 97 ਹਜ਼ਾਰ ਤਸਵੀਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਜਿਨ੍ਹਾਂ ਵਿਚੋਂ 'ਗੇ' ਜੋੜੇ ਦੀ ਇਹ ਤਸਵੀਰ ਬਾਜ਼ੀ ਮਾਰ ਗਈ। ਅਨਾਥ ਭਰਾਵਾਂ ਦੀ ਇਹ ਫੋਟੋ ਸਵੀਡਿਸ਼ ਫੋਟੋਗ੍ਰਾਫਰ ਅਜਾ ਵੱਲੋਂ ਖਿੱਚੀ ਗਈ ਜੁੜਵਾ ਭਰਾਵਾਂ ਇਗੋਰ ਅਤੇ ਆਰਥਰ ਆਪਣੇ ਸਹਿਪਾਠੀਆਂ ਨੂੰ ਚਾਕਲੇਟਾਂ ਵੰਡਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਬੱਚਿਆਂ ਦੀ ਮਾਂ ਦੀ ਮੌਤ ਉਸੇ ਸਮੇਂ ਹੋ ਗਈ ਸੀ ਜਦੋਂ ਇਹ ਦੋ ਸਾਲ ਦੇ ਸਨ ਅਤੇ ਇਨ੍ਹਾਂ ਦੇ ਪਿਤਾ ਦਾ ਕੁਝ ਵੀ ਪਤਾ ਨਹੀਂ ਹੈ। ਇਨ੍ਹਾਂ ਤੋਂ ਇਲਾਵਾ ਪੇਟ ਮੂਲਰ ਨੇ ਇਕ ਇਬੋਲਾ ਪੀੜਤ ਦੀ ਤਸਵੀਰ ਵੀ ਖਿੱਚੀ ਅਤੇ ਦਿਖਾਇਆ ਕਿ ਇਬੋਲਾ ਪੀੜਤ ਵਿਅਕਤੀ ਨੂੰ ਕਿਵੇਂ ਟ੍ਰੀਟਮੈਂਟ ਸੈਂਟਰ ਵਿਚ ਇਲਾਜ ਦਿੱਤਾ ਜਾਂਦਾ ਹੈ।
ਜਰਨਲ ਨਿਊਜ਼ ਕੈਟਾਗਿਰੀ ਵਿਚ ਦੂਜਾ ਐਵਾਰਡ ਆਪ੍ਰੇਸ਼ਨ ਮਰੇ ਨਾਸਟ੍ਰਮ ਦੌਰਾਨ ਖਿੱਚੀ ਗਈ ਇਕ ਤਸਵੀਰ ਨੂੰ ਦਿੱਤਾ ਗਿਆ। ਇਸ ਵਿਚ ਇਟਾਲੀਅਨ ਕੋਸ ਗਾਰਜ ਨੇ 159 ਲੋਕਾਂ ਨੂੰ ਬਾਹਰ ਕੱਢਿਆ ਸੀ, ਜਿਸ ਵਿਚ ਇਕ ਨਵਜੰਮਿਆ ਬੱਚਾ ਵੀ ਸੀ। ਇਸ ਬੱਚੇ ਦੇ ਜਨਮ ਸ਼ਿੱਪ ਵਿਚ ਹੀ ਹੋਇਆ ਸੀ। ਅਜਿਹੀਆਂ ਕਈ ਹੋਰ ਤਸਵੀਰਾਂ ਨੂੰ ਐਵਾਰਡ ਦਿੱਤੇ ਗਏ ਹਨ।
ਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਇਟਲੀ ਪੁੱਜਣ 'ਤੇ ਭਰਵਾਂ ਸਵਾਗਤ
NEXT STORY