ਐਡੀਲੇਡ- ਐਤਵਾਰ ਨੂੰ ਐਡੀਲੇਡ ਓਵਲ ਦੀ ਪਿੱਚ 'ਤੇ ਭਾਰਤ-ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਦਾ ਸਭ ਤੋਂ ਫਸਵਾਂ ਮੁਕਾਬਲਾ ਹੋਵੇਗਾ। ਕਈ ਕ੍ਰਿਕਟ ਪ੍ਰੇਮੀ ਇਸ ਨੂੰ ਫਾਈਨਲ ਮੁਕਾਬਲੇ ਦਾ ਦਰਜਾ ਦੇ ਰਹੇ ਹਨ। ਪੇਸ਼ ਹਨ ਭਾਰਤ-ਪਾਕਿ ਵਿਚਾਲੇ ਕੁਝ ਦਿਲਚਸਪ ਅੰਕੜੇ
ਭਾਰਤ-ਪਾਕਿ ਵਿਚਾਲੇ ਖੇਡੇ ਗਏ ਕੁਲ ਮੈਚ : 126
ਭਾਰਤ ਨੇ ਜਿੱਤੇ : 50
ਪਾਕਿਸਤਾਨ ਨੇ ਜਿੱਤੇ : 72
ਡਰਾਅ : 4
♦ਆਈਸੀਸੀ ਵਿਸ਼ਵ ਕੱਪ 'ਚ ਦੋਵੇਂ 5 ਵਾਰ ਆਹਮੋ-ਸਾਹਮਣੇ, ਪੰਜੋਂ ਵਾਰ ਭਾਰਤ ਜਿੱਤਿਆ
♦ਭਾਰਤ ਨੇ ICC ਵਿਸ਼ਵ ਕੱਪ 2 ਵਾਰ ਜਿੱਤਿਆ ਜਦਕਿ ਪਾਕਿਸਤਾਨ ਨੇ ਇਕ ਵਾਰ
♦ਦੋਹਾਂ ਨੇ ਇਕ-ਇਕ ਵਾਰ ਟੀ-20 ਵਿਸ਼ਵ ਕੱਪ ਜਿੱਤਿਆ
♦ਭਾਰਤ ਨੇ ਏਸ਼ੀਆ ਕੱਪ 5 ਵਾਰ ਜਿੱਤਿਆ ਅਤੇ ਪਾਕਿ ਨੇ 2 ਵਾਰ
♦ਪਾਕਿਸਤਾਨ ਵਿਰੁੱਧ ਭਾਰਤ ਦਾ ਸਰਵਉੱਚ ਸਕੋਰ: 356-9 (50 ਓਵਰ), 5 ਅਪ੍ਰੈਲ 2005
♦ਭਾਰਤ ਵਿਰੁੱਧ ਪਾਕਿਸਤਾਨ ਦਾ ਸਰਵਉੱਚ ਸਕੋਰ: 344-8 (50 ਓਵਰ), 13 ਮਾਰਚ 2004
♦ਪਾਕਿਸਤਾਨ ਵਿਰੁੱਧ ਭਾਰਤ ਦਾ ਸਭ ਤੋਂ ਘੱਟ ਸਕੋਰ: 79 (34.2 ਓਵਰ), 13 ਅਕਤੂਬਰ 1978
♦ਭਾਰਤ ਵਿਰੁੱਧ ਪਾਕਿਸਤਾਨ ਦਾ ਸਭ ਤੋਂ ਘੱਟ ਸਕੋਰ: 87 (32.5 ਓਵਰ), 22 ਮਾਰਚ, 1985
♦ਪਾਕਿਸਤਾਨ ਵਿਰੁੱਧ ਕਿਸੇ ਭਾਰਤੀ ਬੱਲੇਬਾਜ਼ ਦਾ ਸਰਵਉੱਚ ਸਕੋਰ: ਵਿਰਾਟ ਕੋਹਲੀ 183, 18 ਮਾਰਚ 2012
♦ਭਾਰਤ ਵਿਰੁੱਧ ਕਿਸੇ ਪਾਕਿਸਤਾਨ ਬੱਲੇਬਾਜ਼ ਦਾ ਸਰਵਉੱਚ ਸਕੋਰ: ਸਈਦ ਅਨਵਰ 194, 21 ਮਈ 1997
ਐਡੀਲੇਡ ਓਵਲ ਮੈਦਾਨ 'ਤੇ
25 ਜਨਵਰੀ 2000 ਭਾਰਤ 48 ਦੌੜਾਂ ਨਾਲ ਜਿੱਤਿਆ
ਦੋਵੇਂ ਟੀਮਾਂ ਵਿਚਾਲੇ ਆਖਰੀ ਮੁਕਾਬਲਾ : 2 ਮਾਰਚ 2014
ਢਾਕਾ ਮੈਦਾਨ 'ਤੇ ਖੇਡੇ ਗਏ ਇਸ ਮੁਕਾਬਲੇ ਵਿਚ ਪਾਕਿਸਤਾਨ ਨੇ ਇਕ ਵਿਕਟ ਨਾਲ ਜਿੱਤ ਦਰਜ ਕੀਤੀ।
ਮਹਾਮੁਕਾਬਲੇ 'ਚ ਰੁਕਣਗੇ ਸਾਹ, ਪੈਣਗੇ ਕੜਾਕੇ ਤੇ ਫਸਣਗੇ ਸਿੰਙ
NEXT STORY