ਮਹਾਕੁੰਭ ਦਾ 'ਮਹਾਮੁਕਾਬਲਾ' ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ 9 ਵਜੇ
ਐਡੀਲੇਡ¸ ਸਾਬਕਾ ਚੈਂਪੀਅਨ ਭਾਰਤ ਤੇ ਪੁਰਾਣੇ ਵਿਰੋਧੀ ਪਾਕਿਸਤਾਨ ਵਿਚਾਲੇ ਸੁਪਰ ਸੰਡੇ ਨੂੰ ਇੱਥੇ ਹੋਣ ਵਾਲੇ ਵਿਸ਼ਵ ਕੱਪ ਦੇ ਮਹਾਮੁਕਾਬਲੇ ਵਿਚ ਜ਼ਬਰਦਸਤ ਸੰਘਰਸ਼, ਬਿਹਤਰੀਨ ਰੋਮਾਂਚ ਤੇ ਭਾਵਨਾਵਾਂ ਦਾ ਅਜਿਹਾ ਤੂਫਾਨ ਉਠੇਗਾ ਕਿ ਪੂਰੀ ਦੁਨੀਆ ਦੇ ਸਾਹ ਰੁੱਕ ਜਾਣਗੇ।
ਵਿਸ਼ਵ ਚੈਂਪੀਅਨ ਭਾਰਤ ਟੂਰਨਾਮੈਂਟ ਦੇ ਇਤਿਹਾਸ ਵਿਚ ਪਾਕਿਸਤਾਨ ਵਿਰੁੱਧ ਆਪਣੇ ਅਜੇਤੂ ਘੋੜੇ ਨੂੰ ਦੌੜਾਉਂਦੇ ਹੋਏ ਇਕ ਵਾਰ ਫਿਰ ਜਿੱਤ ਦਰਜ ਕਰਕੇ ਟੂਰਨਾਮੈਂਟ ਵਿਚ ਜੇਤੂ ਸ਼ੁਰੂਆਤ ਕਰਨ ਦੇ ਟੀਚੇ ਨਾਲ ਉਤਰੇਗਾ ਜਦਕਿ ਪਾਕਿਸਤਾਨੀ ਟੀਮ ਭਾਰਤ ਤੋਂ ਵਿਸ਼ਵ ਕੱਪ ਵਿਚ ਆਪਣੇ ਸਾਰੇ ਪੰਜੇ ਮੁਕਾਬਲੇ ਹਾਰਨ ਦੀ ਮਿੱਥ ਨੂੰ ਤੋੜਨਾ ਚਾਹੇਗਾ।
ਦੋਵਾਂ ਦੇਸ਼ਾਂ ਵਿਚਾਲੇ ਇਸ ਮਹਾਮੁਕਾਬਲੇ ਦਾ ਪੂਰੀ ਦੁਨੀਆ ਖਾਸ ਤੌਰ 'ਤੇ ਇਨ੍ਹਾਂ ਦੇਸ਼ਾਂ ਦੇ ਜਨੂਨੀ ਕ੍ਰਿਕਟ ਪ੍ਰੇਮੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਮੁਕਾਬਲਾ ਜਦੋਂ ਐਲਾਨ ਹੋਇਆ ਸੀ, ਉਸ ਤੋਂ ਬਾਅਦ ਤੋਂ ਹੀ ਇਹ ਹਾਊਸਫੁਲ ਹੋ ਗਿਆ ਸੀ। ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਪਾਕਿਸਤਾਨ ਦੇ ਕਪਤਾਨ ਮਿਸਬਾਹ ਉਲ ਹੱਕ ਜਾਣਦੇ ਹਨ ਕਿ ਇਸ ਮੈਚ ਵਿਚ ਹਾਰ ਜਿੱਤ 'ਤੇ ਉਸਦੀ ਇੱਜ਼ਤ ਦਾਅ 'ਤੇ ਲੱਗੀ ਹੋਈ ਹੈ।
ਇਸ ਮੁਕਾਬਲੇ ਵਿਚ ਜਿਹੜੀ ਵੀ ਟੀਮ ਜਿੱਤੇਗੀ, ਉਹ ਵਿਸ਼ਵ ਕੱਪ ਦੇ ਅਗਲੇ ਮੈਚ ਵਿਚ ਵਧੇ ਹੋਏ ਆਤਮਵਿਸ਼ਵਾਸ ਨਾਲ ਉਤਰੇਗੀ। ਭਾਰਤ ਨੇ ਟੂਰਨਾਮੈਂਟ ਦੇ ਇਤਿਹਾਸ ਵਿਚ 1992 ਤੋਂ ਲੈ ਕੇ 2011 ਵਿਸ਼ਵ ਕੱਪ ਦੇ ਸੈਮੀਫਾਈਨਲ ਤਕ ਪਾਕਿਸਤਾਨ ਨੂੰ ਹਰਾਇਆ ਹੈ ਤੇ ਇਹ ਜਾਦੂਈ ਅੰਕੜਾ ਨਿਸ਼ਚਿਤ ਹੀ ਭਾਰਤ ਨੂੰ ਮਨੋਵਿਗਿਆਨਿਕ ਬੜ੍ਹਤ ਦੇਵੇਗਾ। ਵੈਸੇ ਵੀ ਕਪਤਾਨ ਧੋਨੀ ਸਮੇਤ ਟੀਮ ਇੰਡੀਆ ਦੇ ਸਾਰੇ ਧੁਨੰਤਰ ਜਾਣਦੇ ਹਨ ਕਿ ਪਾਕਿਸਤਾਨ ਵਿਰੁੱਧ ਕੋਈ ਵੀ ਮੁਕਾਬਲਾ ਬੇਹੱਦ ਮੁਸ਼ਕਿਲ ਹੁੰਦਾ ਹੈ।
ਭਾਰਤ ਦਾ ਆਸਟ੍ਰੇਲੀਆਈ ਧਰਤੀ 'ਤੇ ਹੁਣ ਤਕ ਜਿਹੋ ਜਿਹਾ ਪ੍ਰਦਰਸ਼ਨ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਹ ਕਹਿ ਸਕਣਾ ਮੁਸ਼ਕਿਲ ਹੈ ਕਿ ਭਾਰਤ ਨੂੰ ਇਸ ਮੈਚ ਵਿਚ ਕਿੰਨੀ ਮਨੋਵਿਗਿਆਨਕ ਬੜ੍ਹਤ ਰਹੇਗਾ। ਭਾਰਤ ਵਿਸ਼ਵ ਕੱਪ ਤੋਂ ਪਹਿਲਾਂ ਦੋ ਅਭਿਆਸ ਮੈਚਾਂ ਵਿਚ ਸਾਂਝੇ ਮੇਜ਼ਬਾਨ ਆਸਟ੍ਰੇਲੀਆ ਤੋਂ ਹਾਰਿਆ ਹੋਇਆ ਸੀ ਤੇ ਅਫਗਾਨਿਸਤਾਨ ਵਿਰੁੱਧ ਉਸਦੀ ਜਿੱਤ ਕੋਈ ਬਹੁਤ ਪ੍ਰਭਾਵਸ਼ਾਲੀ ਨਹੀਂ ਰਹੀ ਸੀ। ਦੂਜੇ ਪਾਸੇ ਪਾਕਿਸਤਾਨ ਨੇ ਅਪਾਣੇ ਦੋ ਅਭਿਆਸ ਮੈਚਾਂ ਵਿਚ ਬੰਗਲਾਦੇਸ਼ ਤੇ ਇੰਗਲੈਂਡ ਨੂੰ ਹਰਾਇਆ ਹੈ।
ਦਿਮਾਗ ਤੋਂ ਨਹੀਂ ਦਿਲ ਤੋਂ ਕੰਮ ਲੈਂਦੇ ਨੇ ਭਾਰਤੀ ਕ੍ਰਿਕਟ ਪ੍ਰਸ਼ੰਸਕ
NEXT STORY