ਕ੍ਰਾਈਸਟਚਰਚ, ਸ਼੍ਰੀਲੰਕਾ ਦਾ ਬੱਲੇਬਾਜ਼ ਕੁਮਾਰ ਸੰਗਾਕਾਰਾ ਸ਼ਨੀਵਾਰ ਨੂੰ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਕੱਪ ਮੁਕਾਬਲੇ ਦੌਰਾਨ ਰਿਕੀ ਪੋਂਟਿੰਗ ਨੂੰ ਪਛਾੜ ਕੇ ਵਨ ਡੇ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਬਣ ਗਿਆ। ਮੁਕਾਬਲੇ ਤੋਂ ਪਹਿਲਾਂ ਸਾਬਕਾ ਆਸਟ੍ਰੇਲੀਆਈ ਕਪਤਾਨ ਰਿਕੀ ਪੋਂਟਿੰਗ ਦੀਆਂ 13704 ਦੌੜਾਂ ਤੋਂ ਸਿਰਫ 12 ਦੌੜਾਂ ਦੂਰ ਸੰਗਾਕਾਰਾ ਨੇ ਆਪਣੀ 39 ਦੌੜਾਂ ਦੀ ਪਾਰੀ ਦੌਰਾਨ ਇਹ ਕੀਰਤੀਮਾਨ ਰਚਿਆ। ਪਾਰੀ ਦੇ 16ਵੇਂ ਓਵਰ ਵਿਚ ਕੀਵੀ ਗੇਂਦਬਾਜ਼ ਐਡਮ ਮਿਲਨੇ ਦੀ ਗੇਂਦ 'ਤੇ ਚੌਕਾ ਲਗਾ ਕੇ ਉਹ ਇਸ ਮੁਕਾਮ ਤਕ ਪਹੁੰਚਿਆ। ਸੰਗਾਕਾਰਾ ਦੀਆਂ ਹੁਣ ਕੁਲ 13732 ਦੌੜਾਂ ਹੋ ਗਈਆਂ ਹਨ। ਭਾਰਤ ਦਾ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ 18426 ਦੌੜਾਂ ਨਾਲ ਵਨ ਡੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ² ਦੀ ਸੂਚੀ ਵਿਚ ਚੋਟੀ 'ਤੇ ਕਾਬਜ਼ ਹੈ।
ਮੈਚ ਦੀ ਜਾਣਕਾਰੀ ਲੀਕ ਕਰਦੇ ਫੜੇ ਗਏ ਕੁਝ ਦਰਸ਼ਕ
NEXT STORY