ਕ੍ਰਾਈਸਟਚਰਚ- ਸ਼੍ਰੀਲੰਕਾ ਤੇ ਨਿਊਜ਼ੀਲੈਂਡ ਵਿਚਾਲੇ ਸ਼ਨੀਵਾਰ ਨੂੰ ਵਿਸ਼ਵ ਕੱਪ ਦੇ ਉਦਘਾਟਨੀ ਮੈਚ ਦੌਰਾਨ ਕਈ ਲੋਕਾਂ ਨੂੰ ਵਿਦੇਸ਼ਾਂ ਵਿਚ ਜਾਣਕਾਰੀ 'ਲੀਕ' ਕਰਨ ਦੇ ਜੁਰਮ ਵਿਚ ਬਾਹਰ ਕਰ ਦਿੱਤਾ ਗਿਆ।
'ਕੋਰਟਸਾਈਡਿੰਗ' ਦੇ ਨਾਂ ਨਾਲ ਜਾਣੀ ਜਾਣ ਵਾਲੀ ਇਸ ਪ੍ਰਕਿਰਿਆ ਵਿਚ ਸਟੇਡੀਅਮ ਵਿਚ ਮੌਜੂਦ ਦਰਸ਼ਕ ਮੈਚ ਦੀ ਸਿੱਧੀ ਜਾਣਕਾਰੀ ਵਿਦੇਸ਼ਾਂ ਵਿਚ ਬੈਠੇ ਲੋਕਾਂ ਨੂੰ ਦਿੰਦੇ ਹਨ। ਇਸ ਨਾਲ ਉਨ੍ਹਾਂ ਨੂੰ ਮੈਚ ਦੇ ਪ੍ਰਸਾਰਣ ਵਿਚ ਹੋਣ ਵਾਲੀ ਦੇਰ ਤੋਂ ਪਹਿਲਾਂ ਹੀ ਮੈਚ ਦੀ ਜਾਣਕਾਰੀ ਹੋ ਜਾਂਦੀ ਹੈ ਤੇ ਸ਼ਰਤ ਲਗਾਉਣ ਵਿਚ ਵੀ ਫਾਇਦਾ ਮਿਲਦਾ ਹੈ।
ਹਾਲਾਂਕਿ ਇਹ ਪ੍ਰਕਿਰਿਆ ਮੈਚ ਫਿਕਸਿੰਗ ਤੋਂ ਵੱਖ ਹੈ ਤੇ ਨਿਊਜ਼ੀਲੈਂਡ ਵਿਚ ਨਾਜ਼ਾਇਜ਼ ਵੀ ਨਹੀਂ ਹੈ ਪਰ ਵਿਸ਼ਵ ਕੱਪ ਦੌਰਾਨ ਮੈਚਾਂ ਵਿਚ ਅਜਿਹਾ ਕਰਨਾ ਨਿਯਮਾਂ ਦੀ ਉਲੰਘਣਾ ਹੈ।
ਗੇਂਦਬਾਜ਼ੀ ਵਿਚ ਵੱਡੇ ਸੁਧਾਰ ਦੀ ਲੋੜ: ਧੋਨੀ
NEXT STORY