ਐਡੀਲੇਡ- ਸਾਬਕਾ ਚੈਂਪੀਅਨ ਭਾਰਤ ਤੇ ਪੁਰਾਣੇ ਵਿਰੋਧੀ ਪਾਕਿਸਤਾਨ ਵਿਚਾਲੇ ਅੱਜ ਹੋਣ ਵਾਲੇ ਵਿਸ਼ਵ ਕੱਪ ਦੇ ਮਹਾਮੁਕਾਬਲੇ ਵਿਚ ਜ਼ਬਰਦਸਤ ਸੰਘਰਸ਼, ਬਿਹਤਰੀਨ ਰੋਮਾਂਚ ਤੇ ਭਾਵਨਾਵਾਂ ਦਾ ਅਜਿਹਾ ਤੂਫਾਨ ਉੱਠੇਗਾ ਕਿ ਪੂਰੀ ਦੁਨੀਆ ਦੇ ਸਾਹ ਰੁਕ ਜਾਣਗੇ। ਦੋਵਾਂ ਦੇਸ਼ਾਂ ਵਿਚਾਲੇ ਇਸ ਮਹਾਮੁਕਾਬਲੇ ਦਾ ਪੂਰੀ ਦੁਨੀਆ, ਖਾਸ ਤੌਰ 'ਤੇ ਇਨ੍ਹਾਂ ਦੇਸ਼ਾਂ ਦੇ ਜਨੂੰਨੀ ਕ੍ਰਿਕਟ ਪ੍ਰੇਮੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਓਧਰ ਪਾਕਿ ਟੀਮ ਵਲੋਂ ਆਪਣੀਆਂ ਹਾਰਾਂ ਦਾ ਸਿਲਸਿਲਾ ਤੋੜਣ ਲਈ ਜਿੱਤ ਦਾ ਪਲਾਨ ਤਿਆਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਟੀਮ 'ਚ ਆਏ ਕੁਝ ਨਵੇਂ ਚੇਹਰੇ ਉਮਰ ਅਕਮਲ, ਅਹਿਮਦ ਸ਼ਹਿਜ਼ਾਦ, ਅਫਰੀਦੀ, ਨਾਸਿਰ ਜਮਸ਼ੇਦ ਅਤੇ ਮਿਸਬਾਹ ਉਲ-ਹੱਕ 'ਪਲਟਵਾਰ' ਕਰ ਸਕਦੇ ਹਨ। ਕੌਚ ਵਕਾਰ ਯੁਨਸ ਤੇ ਕਪਤਾਨ ਮਿਸਬਾਹ ਨੇ ਵਾਅਦਾ ਕੀਤਾ ਕਿ ਸਾਡੀ ਟੀਮ 'ਪੁਰਾਣੀਆਂ ਗਲਤੀਆਂ' ਨਹੀਂ ਕਰੇਗੀ, ਸਗੋਂ ਨਵੀਂ ਸੋਚ ਨਾਲ ਭਾਰਤ ਦਾ ਮੁਕਾਬਲਾ ਕਰੇਗੀ। ਦੂਜੇ ਪਾਸੇ ਵਹਾਬ ਰਿਯਾਜ਼, ਉਮਰ ਗੁੱਲ, ਅਤੇ 7 ਫੁੱਟ 1 ਇੰਚ ਦੇ ਖਿਡਾਰੀ ਮੁਹੰਮਦ ਇਰਫਾਨ ਬਾਲਿੰਗ ਨੂੰ ਤੇਜ਼ ਰਫਤਾਰ ਦੇਣਗੇ, ਜੋ ਕਿ ਭਾਰਤ ਨੂੰ ਮੁਸ਼ਕਲਾਂ 'ਚ ਪਾ ਸਕਦੇ ਹਨ।
ਵਿਸ਼ਵ ਕੱਪ ਦਾ 'ਮਹਾਮੁਕਾਬਲਾ' ਅੱਜ
NEXT STORY