ਕੁਨਮਿੰਗ : ਪਰਮਾਤਮਾ ਦੀ ਨਜ਼ਰ ਸਵੱਲੀ ਹੋਵੇ ਤਾਂ ਆਉਂਦੀ ਹੋਈ ਮੌਤ ਵੀ ਮੂੰਹ ਫੇਰ ਜਾਂਦੀ ਹੈ। ਕੁਝ ਇਸੇ ਤਰ੍ਹਾਂ ਹੋਇਆ ਇਸ ਬੱਚੇ ਨਾਲ, ਜੋ ਬਿਲਡਿੰਗ ਦੀ ਤੀਜੀ ਮੰਜ਼ਲ ਤੋਂ ਡਿੱਗਣ ਪਿੱਛੋਂ ਵੀ ਨਾ ਸਿਰਫ ਬੱਚ ਗਿਆ, ਸਗੋਂ ਆਪ ਉੱਠ ਕੇ ਤੁਰਿਆ ਵੀ। ਉਸ ਨੂੰ ਕੋਈ ਗੰਭੀਰ ਸੱਟ ਵੀ ਨਹੀਂ ਲੱਗੀ। ਘਟਨਾ ਚੀਨ ਦੇ ਕੁਨਮਿੰਗ ਸ਼ਹਿਰ ਦੀ ਹੈ। ਤਿੰਨ ਸਾਲ ਦਾ ਇਹ ਬੱਚਾ ਇਥੇ ਆਪਣੇ ਦਾਦੇ-ਦਾਦੀ ਦੇ ਕੋਲ ਸੀ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਉਸ ਦੇ ਦਾਦਾ-ਦਾਦੀ ਕੰਮ 'ਚ ਰੁੱਝੇ ਹੋਏ ਸਨ ਅਤੇ ਇਸ ਦੌਰਾਨ ਬੱਚਾ ਤੀਜੀ ਮੰਜ਼ਲ 'ਤੇ ਮੌਜੂਦ ਆਪਣੇ ਘਰ ਦੀ ਬਾਲਕਨੀ ਤੋਂ ਹੇਠਾਂ ਜਾ ਡਿੱਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।
ਬੱਚਾ ਹੇਠਾਂ ਖੜ੍ਹੀ ਕਾਰ ਨਾਲ ਟਕਰਾਉਂਦਾ ਹੋਇਆ ਜ਼ਮੀਨ 'ਤੇ ਜਾ ਡਿੱਗਾ ਅਤੇ ਤੁਰੰਤ ਉੱਠ ਖੜ੍ਹਾ ਹੋਇਆ। ਹਾਲਾਂਕਿ ਖੜ੍ਹੇ ਹੋਣ ਪਿੱਛੋਂ ਉਹ ਥੋੜ੍ਹਾ ਡੋਲਿਆ ਪਰ ਜਦੋਂ ਉਹ ਖੜ੍ਹਾ ਹੋਇਆ ਤਾਂ ਉਸ ਨੂੰ ਦੇਖ ਕੇ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਸੀ ਕਿ ਅਜੇ ਕੁਝ ਮਿੰਟ ਪਹਿਲਾਂ ਹੀ ਉਹ ਇੰਨੀ ਉੱਚਾਈ ਤੋਂ ਡਿੱਗਿਆ ਹੈ। ਸ਼ਾਮ ਨੂੰ ਜਦੋਂ ਬੱਚੇ ਦੇ ਮਾਤਾ-ਪਿਤਾ ਪਰਤੇ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ। ਉਹ ਤੁਰੰਤ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਝਰੀਟਾਂ ਤੋਂ ਇਲਾਵਾ ਬੱਚੇ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ। ਡਾਕਟਰਾਂ ਅਨੁਸਾਰ ਉਹ ਬਿਲਕੁਲ ਸਹੀ-ਸਲਾਮਤ ਹੈ।
ਹਥੌੜੇ ਮਾਰ-ਮਾਰ ਕੇ ਕਤਲ ਕਰਨ ਪਿੱਛੋਂ ਵੇਚਿਆ ਜਾਂਦੈ ਇਥੇ ਗਧੇ ਦਾ ਮਾਸ (ਦੇਖੋ ਤਸਵੀਰਾਂ)
NEXT STORY