ਬੀਜਿੰਗ : ਚੀਨ ਦੀਆਂ ਕੁਝ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਕੁਝ ਵਿਕਰੇਤਾ ਗਾਹਕਾਂ ਦੇ ਸਾਹਮਣੇ ਹੀ ਗਧਿਆਂ ਨੂੰ ਕੁੱਟ-ਕੁੱਟ ਕੇ ਕਤਲ ਕਰਦੇ ਨਜ਼ਰ ਆ ਰਹੇ ਹਨ। ਖ਼ਬਰ ਅਨੁਸਾਰ ਤਾਜ਼ਾ ਮਾਸ ਵੇਚਣ ਦਾ ਵਾਅਦਾ ਕਰਦੇ ਚੀਨੀ ਵਿਕਰੇਤਾ ਗਾਹਕਾਂ ਦੇ ਸਾਹਮਣੇ ਹੀ ਬੇਰਹਿਮੀ ਨਾਲ ਗਧਿਆਂ ਦਾ ਕਤਲ ਕਰ ਰਹੇ ਹਨ। ਇਥੇ ਦਿਖਾਈਆਂ ਗਈਆਂ ਤਸਵੀਰਾਂ 'ਚ ਹਾਈਵੇਅ 'ਤੇ ਜਿਊਂਦੇ ਅਤੇ ਮਰੇ ਹੋਏ ਗਧੇ ਨਜ਼ਰ ਆ ਰਹੇ ਹਨ। ਚੀਨ 'ਚ ਨਵੇਂ ਸਾਲ ਦੀਆਂ ਛੁੱਟੀਆਂ 'ਤੇ ਘਰ ਜਾਣ ਵਾਲੇ ਲੋਕਾਂ ਨੂੰ ਇਹ ਵਿਕਰੇਤਾ ਮਾਸ ਵੇਚ ਰਹੇ ਹਨ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ''ਇਹ ਤਸਵੀਰਾਂ ਚੀਨ ਦੇ ਉੱਤਰੀ ਹੇਬੇਈ ਸੂਬੇ ਦੀਅ ਹਨ। ਇਥੇ ਗਧੇ ਦਾ ਡੇਢ ਕਿਲੋਗ੍ਰਾਮ ਮਾਸ 955 ਰੁਪਏ 'ਚ ਵੇਚਿਆ ਜਾ ਰਿਹਾ ਹੈ।''
ਇਕ ਤਸਵੀਰ 'ਚ ਸੜਕ ਕਿਨਾਰੇ ਗਧੇ ਦੇ ਸਿਰ 'ਤੇ ਹਥੌੜੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਚੀਨ 'ਚ ਨਵੇਂ ਸਾਲ ਦੌਰਾਨ ਛੁੱਟੀਆਂ 'ਤੇ ਜਾਣ ਵਾਲੇ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਮਹਿਮਾਨਾਂ ਨੂੰ ਬਤੌਰ ਤੋਹਫਾ ਤਾਜ਼ਾ ਮਾਸ ਦਿੰਦੇ ਹਨ। ਚੀਨ ਦੇ ਐਨੀਮਲ ਰਾਈਟਸ ਐਕਟੀਵਿਸਟ ਗੁਓ ਲੀ (29) ਨੇ ਦੱਸਿਆ, ''ਕਾਨੂੰਨ ਅਨੁਸਾਰ ਸਾਫ ਅਤੇ ਤਾਜ਼ਾ ਮਾਸ ਵੇਚਣਾ ਵਿਕਰੇਤਾਵਾਂ ਦੀ ਜ਼ਿੰਮੇਵਾਰੀ ਹੈ ਪਰ ਸੜਕ ਕੰਢੇ ਇਸ ਤਰ੍ਹਾਂ ਮਾਸ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦੈ।'' ਗੁਓ ਨੇ ਦੱਸਿਆ ਕਿ ਕਈ ਵਾਰ ਗਾਹਕਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਮਾਸ ਤਾਜ਼ਾ ਨਹੀਂ ਹੈ। ਹੁਣ ਵਿਕਰੇਤਾ ਉਨ੍ਹਾਂ ਦੇ ਸਾਹਮਣੇ ਹੀ ਜਾਨਵਰਾਂ ਨੂੰ ਮਾਰ ਕੇ ਮਾਸ ਵੇਚ ਰਹੇ ਹਨ।
ਮੁਸ਼ੱਰਫ ਨੇ ਬੰਨ੍ਹੇ ਧੋਨੀ ਦੀਆਂ ਤਾਰੀਫਾਂ ਦੇ ਪੁੱਲ
NEXT STORY