ਅਜਮੇਰ- ਅਭਿਨੇਤਾ ਕਪਿਲ ਸ਼ਰਮਾ, ਵਰੁਣ, ਰਾਜੀਵ ਤੇ ਮਹਿੰਦਰ ਆਦਿ ਨੇ ਸ਼ਨੀਵਾਰ ਰਾਤ ਨੂੰ ਸੂਫੀ ਸੰਤ ਹਜਰਤ ਖਵਾਜਾ ਮੋਹਿਨੂਦੀਨ ਹਸਨ ਚਿਸ਼ਤੀ ਦੀ ਦਰਗਾਹ 'ਤੇ ਜ਼ਿਆਰਤ ਕੀਤੀ। ਉਨ੍ਹਾਂ ਨੇ ਗਰੀਬ ਨਵਾਜ਼ ਦੀ ਮਜ਼ਾਰ 'ਤੇ ਮਖਮਲ ਦੀ ਚਾਦਰ ਤੇ ਅਕੀਦਤ ਦੇ ਫੁੱਲ ਪੇਸ਼ ਕਰਕੇ ਸਫਲਤਾ ਦੀ ਮੰਨਤ ਮੰਗੀ।
ਦਰਗਾਹ 'ਤੇ ਜ਼ਿਆਰਤ ਲਈ ਪਹੁੰਚੇ ਕਪਿਲ ਸ਼ਰਮਾ ਤੇ ਹੋਰਨਾਂ ਕਲਾਕਾਰਾਂ ਦੀ ਇਕ ਝਲਕ ਪਾਉਣ ਲਈ ਉਥੇ ਪ੍ਰਸ਼ੰਸਕਾਂ ਦੀ ਭੀੜ ਜਮ੍ਹਾ ਹੋ ਗਈ। ਭੀੜ ਤੋਂ ਬਚਾਉਂਦਿਆਂ ਉਨ੍ਹਾਂ ਨੂੰ ਆਸਤਾਨਾ ਸ਼ਰੀਫ ਪਹੁੰਚਾਇਆ ਗਿਆ। ਕਲਾਕਾਰਾਂ ਨੇ ਮਜ਼ਾਰ ਸ਼ਰੀਫ 'ਤੇ ਅਕੀਦਤ ਦਾ ਨਜ਼ਰਾਨਾ ਪੇਸ਼ ਕੀਤਾ। ਖਾਦਿਮ ਸਈਦ ਕੁਤੁਬੁਦੀਨ ਸਖੀ ਨੇ ਉਨ੍ਹਾਂ ਨੂੰ ਜ਼ਿਆਰਤ ਕਰਵਾਈ। ਇਸ ਮੌਕੇ ਖਾਦਿਮ ਸਈਦ ਅਫਸ਼ਾਨ ਚਿਸ਼ਤੀ ਵੀ ਮੌਜੂਦ ਸਨ।
ਇਸ ਹੌਟ ਮੰਮੀ ਦੇ ਨਿਊਡ ਫੋਟੋਸ਼ੂਟ ਅੱਗੇ ਸਾਰੇ ਫੋਟੋਸ਼ੂਟ ਪੈਣਗੇ ਫਿੱਕੇ (ਦੇਖੋ ਤਸਵੀਰਾਂ)
NEXT STORY