ਨਵੀਂ ਦਿੱਲੀ- ਰੇਲਵੇ ਦੇ ਵੱਡੇ-ਵੱਡੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਇਕ ਲੱਖ 65 ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ। ਇੰਨਾ ਪੈਸਾ ਕਿਵੇਂ ਆਵੇਗਾ? ਇਸ 'ਤੇ ਕਮੇਟੀ ਨੇ ਕਾਫੀ ਕੰਮ ਕੀਤਾ ਹੈ। ਇਸ ਦੇ ਤਹਿਤ ਇਹ ਸੁਝਾਅ ਵੀ ਆਇਆ ਕਿ ਵੱਡੀਆਂ-ਵੱਡੀਆਂ ਕੰਪਨੀਆਂ ਦੇ ਬ੍ਰਾਂਡ ਨੇਮ ਟ੍ਰੇਨਾਂ ਦੇ ਨਾਂ ਦੇ ਨਾਲ ਜੋੜ ਕੇ ਉਨ੍ਹਾਂ ਤੋਂ ਧਨ ਕਮਾਇਆ ਜਾ ਸਕਦਾ ਹੈ।
ਆਉਣ ਵਾਲੇ ਸਮੇਂ 'ਚ ਟ੍ਰੇਨਾਂ ਦੇ ਨਾਂ ਕੋਲਡਡ੍ਰਿੰਕ ਦੇ ਨਾਂ 'ਤੇ ਜਿਵਂੇ ਪੈਪਸੀ ਰਾਜਧਾਨੀ, ਕੋਲਾ ਕੋਲਾ ਸ਼ਤਾਬਦੀ ਆਦਿ ਰੱਖੇ ਜਾਣਗੇ। ਜੀ ਹਾਂ, ਰੇਲਵੇ ਆਪਣੀਆਂ ਲੋਕਪ੍ਰਿਯ ਟ੍ਰੇਨਾਂ ਦੇ ਨਾਵਾਂ ਦੇ ਅੱਗੇ ਵੱਡੀਆਂ ਕੰਪਨੀਆਂ ਦੇ ਬ੍ਰਾਂਡ ਦੇ ਨਾਂ ਰੱਖਣ ਦੀ ਇਜਾਜ਼ਤ ਦੇ ਸਕਦੀ ਹੈ। ਇੰਨਾ ਹੀ ਨਹੀਂ ਸਟੇਸ਼ਨਾਂ ਦੇ ਨਾਂ ਵੀ ਮਸ਼ਹੂਰ ਬ੍ਰਾਂਡ ਦੇ ਨਾਂ 'ਤੇ ਰੱਖਣ ਦੀ ਵੀ ਸਿਫਾਰਸ਼ ਕੀਤੀ ਗਈ ਹੈ।
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਤੋਂ ਪ੍ਰਾਪਤ ਧਨ ਰੇਲਵੇ ਦੇ ਪ੍ਰਾਜੈਕਟਾਂ ਨੂੰ ਪੂਰਾ ਕਰਨ 'ਚ ਲਗਾਇਆ ਜਾਵੇਗਾ। ਦਰਅਸਲ, ਰੇਲਵੇ ਦੀ ਵਿੱਤੀ ਹਾਲਤ ਸੁਧਾਰਨ ਦੇ ਲਈ ਬਣਾਈ ਗਈ ਮਿੱਤਲ ਕਮੇਟੀ ਨੇ ਇਹ ਸੁਝਾਅ ਦਿੱਤਾ ਹੈ। ਆਪਣੇ 76 ਪੰਨਿਆਂ ਦੀ ਰਿਪੋਰਟ 'ਚ ਡੇਕੀ ਮਿੱਤਲ ਦੀ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਟ੍ਰੇਨਾਂ ਦੇ ਨਾਂ ਦੇ ਨਾਲ ਬ੍ਰਾਂਡ ਦੇ ਨਾਂ ਲਗਾ ਕੇ ਰੇਲਵੇ ਕਾਫੀ ਧਨ ਇਕੱਠਾ ਕਰ ਸਕਦਾ ਹੈ।
ਸੈਮਸੰਗ ਨੇ ਪੇਸ਼ ਕੀਤਾ ਕਿਫਾਇਤੀ 4G ਸਮਾਰਟਫੋਨ ਗਲੈਕਸੀ J1
NEXT STORY