ਨਵੀਂ ਦਿੱਲੀ- ਹਾਲੀਵੁੱਡ ਦੀ ਮਸ਼ਹੂਰ ਮਾਡਲ ਸਿੰਡੀ ਕ੍ਰਾਫੋਰਡ ਦੀ ਬਿਨਾਂ ਐਡਿਟ ਕੀਤੀ ਹੋਈ ਬਿਕਨੀ ਸ਼ੂਟ ਦੀ ਇਕ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ। ਸਿੰਡੀ ਨੇ 'ਮੈਰੀ ਕਲੇਅਰ' ਮੈਗਜ਼ੀਨ ਲਈ ਇਹ ਫੋਟੋਸ਼ੂਟ ਕਰਵਾਇਆ ਸੀ। ਇਸ ਸ਼ੂਟ ਦੀ ਇਕ ਤਸਵੀਰ ਲੀਕ ਹੋ ਗਈ ਹੈ, ਜਿਸ ਦੇ ਚਲੱਦਿਆਂ ਇਸ ਤਸਵੀਰ ਦੀ ਵੀਡੀਓ ਨੂੰ ਇੰਟਰਨੈੱਟ 'ਤੇ ਅਪਲੋਡ ਕੀਤਾ ਗਿਆ ਸੀ। ਇਹ ਵੀਡੀਓ ਇੰਟਰਨੈੱਟ 'ਤੇ ਵੀ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਿੰਡੀ ਸਿਰਫ ਟੂ-ਪੀਸ ਅਤੇ ਫਰ ਵਾਲੀ ਜੈਕੇਟ ਪਹਿਨੇ ਹੋਏ ਨਜ਼ਰ ਆ ਰਹੀ ਹੈ। ਬਿਨਾਂ ਐਡਿਟ ਕੀਤੀ ਹੋਈ ਇਸ ਤਸਵੀਰ 'ਚ ਸਿੰਡੀ ਦੇ ਸਰੀਰ 'ਤੇ ਐਜਿੰਗ ਸਾਈਨ (ਬੁਢਾਪੇ ਦੇ ਨਿਸ਼ਾਨ) ਸਾਫ ਤੌਰ 'ਤੇ ਦੇਖੇ ਜਾ ਸਕਦੇ ਹਨ। ਹਾਲਾਂਕਿ ਮੈਗਜ਼ੀਨ ਨੇ ਇਸ ਲੀਕ ਹੋਈ ਤਸਵੀਰ ਬਾਰੇ ਕਿਹਾ ਹੈ ਕਿ ਸਾਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸਗੋਂ ਇਸ ਨਾਲ ਹੁਣ ਸਿੰਡੀ ਲਈ ਸਾਡੇ ਦਿਲ 'ਚ ਹੋਰ ਇਜ਼ੱਤ ਵੱਧ ਗਈ ਹੈ ਕਿਉਂਕਿ ਉਹ ਹਮੇਸ਼ਾ ਤੋਂ ਖੂਬਸੂਰਤ ਹੈ। ਸਾਲ 1995 'ਚ ਫੋਬਰਸ ਵਲੋਂ ਸਿੰਡੀ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਮਾਡਲ ਦੱਸਿਆ ਗਿਆ ਸੀ। ਸਿੰਡੀ ਅਸਲ 'ਚ ਕੁਦਰਤੀ ਬਿਊਟੀ ਹੈ, ਜਿਸ ਨੇ ਬਾਕੀ ਮਾਡਲਾਂ ਦੀ ਤਰ੍ਹਾਂ ਆਪਣੇ ਐਜਿੰਗ ਸਾਈਨ ਲੁਕਾਉਣ ਲਈ ਸਰਜਰੀ ਜਾਂ ਬੋਟੋਕਸ ਵਰਗੀਆਂ ਚੀਜ਼ਾਂ ਦੀ ਮਦਦ ਨਹੀਂ ਲਈ ਹੈ।
ਇਹ ਆ ਗਏ ਕਿਹੋ ਜਿਹੇ ਦਿਨ ਕਿ ਕੋਰੀਓਗ੍ਰਾਫਰ ਤੋਂ ਬਣੀ ਸ਼ੈਫ ਫਰਾਹ
NEXT STORY