ਨਵੀਂ ਦਿੱਲੀ- ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਨਿਰਦੇਸ਼ਕ ਫਰਾਹ ਖਾਨ ਦੀ ਰੋਸਈ 'ਚ ਆਏ ਸਿਤਾਰੇ ਅਭਿਸ਼ੇਕ ਬੱਚਨ, ਆਲੀਆ ਭੱਟ ਅਤੇ ਗੌਤਮ ਗੁਲਾਟੀ ਨੇ ਖਾਣਾ ਖਾਧਾ। ਅਸਲ 'ਚ ਫਰਾਹ ਜਲਦੀ ਹੀ ਟੈਲੀਕਾਸਟ ਹੋਣ ਵਾਲੇ ਟੀਵੀ ਸ਼ੋਅ 'ਫਰਾਹ ਦੀ ਦਾਵਤ' 'ਚ ਨਜ਼ਰ ਆਵੇਗੀ। ਇਸ ਸ਼ੋਅ 'ਚ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਪ੍ਰਸਿੱਧ ਸਿਤਾਰੇ ਆਪਣੇ ਪਸੰਦੀਦਾ ਪਕਵਾਨ ਪਕਾਉਣਗੇ।
ਸ਼ੁਰੂਆਤ ਦੇ ਐਪੀਸੋਡ 'ਚ ਅਭਿਸ਼ੇਕ ਬੱਚਨ ਅਤੇ ਉਨ੍ਹਾਂ ਨਾਲ ਟੀਵੀ ਅਭਿਨੇਤਰੀ ਸਰਗੁਨ ਮਿਲਕਰ 'ਦਹੀ ਚਿਕਨ' ਬਣਾਉਂਦੇ ਨਜ਼ਰ ਆਉਣਗੇ। ਇਸ ਤੋਂ ਇਲਾਵਾ 'ਬਿੱਗ ਬੌਸ-8' ਗੌਤਮ ਗੁਲਾਟੀ ਅਭਿਨੇਤਰੀ ਆਲੀਆ ਭੱਟ ਨਾਲ ਮਿਲਕੇ 'ਸਪੈਨਿਸ਼ ਆਮਲੇਟ' ਤਿਆਰ ਕਰਨਗੇ। 22 ਫਰਵਰੀ 2015 ਆਨ ਏਅਰ ਹੋਣ ਜਾ ਰਹੇ ਇਸ ਸ਼ੋਅ 'ਚ ਕਈ ਪ੍ਰਸਿੱਧ ਹਸਤੀਆਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕਰਨਗੇ। ਫਰਾਹ ਦੀ ਇਸ 'ਚ ਖਾਸ ਭੂਮਿਕਾ ਹੋਵੇਗੀ।
ਨਵਾਜ਼ੁਦੀਨ ਬਾਰੇ ਇਹ ਕੀ ਬੋਲ ਗਏ ਵਰੁਣ ਧਵਨ (ਦੇਖੋ ਤਸਵੀਰਾਂ)
NEXT STORY