ਮੁੰਬਈ- ਬਾਲੀਵੁੱਡ ਦੀ ਹੌਟ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਦੇ ਅਫੇਅਰ ਬਾਰੇ ਤਾਂ ਸਾਰੇ ਹੀ ਜਾਣਦੇ ਹਨ ਪਰ ਦੋਹਾਂ ਨੇ ਕਦੇ ਵੀ ਆਪਣੇ ਰਿਲੇਸ਼ਨਸ਼ਿਪ ਬਾਰੇ ਮੀਡੀਆ ਨਾਲ ਖੁਲ੍ਹ ਕੇ ਗੱਲਬਾਤ ਨਹੀਂ ਕੀਤੀ ਸੀ ਪਰ ਹਾਲ ਹੀ 'ਚ ਅਨੁਸ਼ਕਾ ਨੇ ਆਪਣੇ ਤੇ ਵਿਰਾਟ ਦੇ ਰਿਸ਼ਤੇ ਬਾਰੇ ਖੁਲ੍ਹ ਕੇ ਗੱਲ ਕੀਤੀ। ਅਨੁਸ਼ਕਾ ਨੇ ਕਿਹਾ, ''ਮੈਂ ਵਿਰਾਟ ਨਾਲ ਰਿਸ਼ਤੇ ਵਿੱਚ ਹਾਂ ਅਤੇ ਮੈਂ ਆਪਣੇ ਰਿਸ਼ਤੇ ਦਾ ਸਨਮਾਨ ਕਰਦੀ ਹਾਂ। ਮੈਂ ਇਸ ਰਿਸ਼ਤੇ ਬਾਰੇ ਗੱਲ ਨਹੀਂ ਕਰਦੀ ਉਸ ਦਾ ਕਾਰਨ ਹੈ ਕਿ ਸਾਨੂੰ ਨਹੀਂ ਪਤਾ ਕਿ ਇਸ ਰਿਸ਼ਤੇ ਦੀ ਕੀ ਸੀਮਾ ਹੈ। ਹਰ ਵਾਰੀ ਸਾਨੂੰ ਇਹ ਹੀ ਸਵਾਲ ਪੁੱਛਿਆ ਜਾਂਦਾ ਹੈ ਪਰ ਮੈਂ ਇਹ ਹੀ ਕਹਾਂਗੀ ਕਿ ਇਹ ਮੇਰੀ ਨਿੱਜੀ ਜ਼ਿੰਦਗੀ ਹੈ ਇਸ ਦੀ ਇਜ਼ੱਤ ਕਰੋ।'' ਜ਼ਿਕਰਯੋਗ ਹੈ ਕਿ ਦੋਹਾਂ ਦਾ ਪਿਆਰ ਪਹਿਲੀ ਵਾਰੀ ਸਟੇਡੀਅਮ ਦੀ ਪਿੱਚ 'ਤੇ ਦੇਖਿਆ ਗਿਆ ਸੀ। ਸ਼੍ਰੀਲੰਕਾ ਖਿਲਾਫ ਹੈਦਰਾਬਾਦ ਵਨਡੇ ਮੁਕਾਬਲੇ ਵਿੱਚ ਵਿਰਾਟ ਕੋਹਲੀ ਦੀ ਹਾਫ ਸੈਂਚੁਰੀ ਪੂਰੀ ਹੋਣ 'ਤੇ ਅਨੁਸ਼ਕਾ ਆਪਣੀ ਸੀਟ 'ਤੇ ਖੜੀ ਹੋ ਕੇ ਤਾੜੀਆਂ ਵਜਾਈਆਂ ਅਤੇ ਸ਼ਾਬਾਸ਼ੀ ਦਿੱਤੀ। ਇਸ ਦੇ ਉਲਟ ਵਿਰਾਟ ਨੇ ਆਖੀਰ 'ਚ ਬੱਲੇ ਨੂੰ ਦੇਖਦੇ ਹੋਏ ਅਨੁਸ਼ਕਾ ਨੂੰ ਇਕ ਫਲਾਇੰਗ ਕਿਸ ਦਿੱਤੀ ਸੀ।
ਸਿਨੇਮਾ 'ਤੇ ਮਲਿੱਕਾ ਨਾਲ ਦਿਖਦੇ-ਦਿਖਦੇ ਰਹਿ ਗਏ ਕੇਜਰੀਵਾਲ
NEXT STORY