ਨਵੀਂ ਦਿੱਲੀ- ਮੱਲਿਕਾ ਸ਼ੇਰਾਵਤ ਦੀ ਫਿਲਮ 'ਡਰਟੀ ਪਾਲੀਟਿਕਸ' 'ਚ ਇਕ ਕਿਰਦਾਰ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਆਫਰ ਕੀਤਾ ਗਿਆ ਸੀ। ਕੇਜਰੀਵਾਲ ਮੱਲਿਕਾ ਨਾਲ ਦਿਖਦੇ-ਦਿਖਦੇ ਰਹਿ ਗਏ। ਮੱਲਿਕਾ ਨੇ ਦੱਸਿਆ ਕਿ ਨਸੀਰੂਦੀਨ ਸ਼ਾਹ ਦਾ ਕਿਰਦਾਰ ਪਹਿਲੇ ਕੇਜਰੀਵਾਲ ਕਰਨ ਵਾਲੇ ਸਨ।
ਫਿਲਮ ਦੇ ਨਿਰਮਾਤਾ ਕੇ. ਸੀ. ਬੋਕਡੀਆ ਦੀ ਮੰਨੀਏ ਤਾਂ ਉਨ੍ਹਾਂ ਨੇ ਇਕ ਸੋਸ਼ਲ ਐਕਟੀਵਿਸਟ ਦੇ ਕਿਰਦਾਰ ਲਈ ਕੇਜਰੀਵਾਲ ਨਾਲ ਗੱਲ ਕੀਤੀ ਸੀ ਪਰ ਗੱਲ ਨਹੀਂ ਬਣੀ। ਇਸ ਤੋਂ ਬਾਅਦ ਨਸੀਰੂਦੀਨ ਸ਼ਾਹ ਨੂੰ ਉਸ ਕਿਰਦਾਰ ਲਈ ਮਨਾਇਆ ਗਿਆ। ਖਬਰ ਇਹ ਵੀ ਹੈ ਕਿ 2012 'ਚ ਕੇਜਰੀਵਾਲ ਨੂੰ ਇਸ ਫਿਲਮ 'ਚ ਪੱਤਰਕਾਰ ਦਾ ਕਿਰਦਾਰ ਆਫਰ ਕੀਤਾ ਗਿਆ ਸੀ। ਉਸ ਸਮੇਂ ਉਹ ਅੰਨਾ ਨਾਲ ਅੰਦੋਲਨ 'ਚ ਜੁੜੇ ਸਨ। ਬੋਕਾਡੀਆ ਕਹਿੰਦੇ ਹਨ, ''ਮੈਨੂੰ ਲੱਗਦਾ ਹੈ ਕਿ ਨਸੀਰ ਸਾਹਿਬ ਦੇ ਕਿਰਦਾਰ ਬਿਨ੍ਹਾਂ ਇਹ ਫਿਲਮ ਪੂਰੀ ਨਹੀਂ ਹੋ ਸਕਦੀ ਸੀ। ਮੱਲਿਕਾ ਨੇ ਇਹ ਵੀ ਗੱਲ ਸਾਫ ਕਰ ਦਿੱਤੀ ਸੀ ਕਿ ਜੇਕਰ ਇਸ ਫਿਲਮ 'ਚ ਕੇਜਰੀਵਾਲ ਹੁੰਦੇ ਤਾਂ ਉਹ ਇਸ ਫਿਲਮ ਲਈ ਹਾਂ ਨਾ ਕਰਦੀ। ਮੱਲਿਕਾ ਨੇ ਇਸ ਫਿਲਮ ਲਈ ਇਸ ਲਈ ਹਾਂ ਕੀਤਾ ਹੈ ਕਿਉਂਕਿ ਇਸ 'ਚ ਬਹੁਤ ਹੀ ਤਜ਼ਰਬੇਕਾਰ ਕਲਾਕਰਾਂ ਨੇ ਉਨ੍ਹਾਂ ਨਾਲ ਕੰਮ ਕਰਨਾ ਸੀ।
ਤਸਵੀਰਾਂ 'ਚ ਦੇਖੋ ਇਸ ਮਸ਼ਹੂਰ ਮਾਡਲ ਦਾ ਵਾਇਰਲ ਬਿਕਨੀ ਫੋਟੋਸ਼ੂਟ
NEXT STORY