ਮਾਹਿਲਪੁਰ (ਪਰਮਜੀਤ)-ਬੜੀ ਮੁਸ਼ਕਲ ਨਾਲ ਪੈਸੇ ਇਕੱਠੇ ਕਰਕੇ ਆਪਣੇ ਪੁੱਤ ਨੂੰ ਕਮਾਈ ਕਰਨ ਗਏ ਪੁੱਤ ਨੂੰ ਪਰੇਦਸ ਖਾ ਗਿਆ। ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ 27 ਸਾਲਾ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਉਸਦੀ ਮੌਤ ਬਾਰੇ ਮੰਗਲਵਾਰ ਨੂੰ ਚੱਬੇਵਾਲ ਦੀ ਪੁਲਸ ਨੇ ਦੱਸਿਆ। ਬਲਵੀਰ ਸਿੰਘ ਪੁੱਤਰ ਮਿਲਖੀ ਰਾਮ ਵਾਸੀ ਬੰਬੇਲੀ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਉਸਨੇ ਰਿਸ਼ਤੇਦਾਰਾਂ ਤੋਂ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਸਤੀਸ਼ ਕੁਮਾਰ ਨੂੰ ਇਟਲੀ ਭੇਜਿਆ ਸੀ।
ਉਸਨੂੰ ਇਟਲੀ ਪਹੁੰਚ ਕੇ ਇਕ ਸਾਲ ਤਾਂ ਵਧੀਆ ਕੰਮ ਮਿਲ ਗਿਆ ਸੀ, ਜਿਸ ਕਰਕੇ ਉਸਨੇ ਕੁਝ ਪੈਸੇ ਵੀ ਭੇਜ ਦਿੱਤੇ ਸਨ। ਫਿਰ ਉਥੇ ਉਸਨੂੰ ਕੰਮ ਮਿਲਣਾ ਬੰਦ ਹੋ ਗਿਆ, ਜੇ ਕਿਤੇ ਕੰਮ ਮਿਲ ਵੀ ਜਾਂਦਾ ਤਾਂ ਉਸ ਨਾਲ ਉਸਦਾ ਆਪਣਾ ਗੁਜ਼ਾਰਾ ਵੀ ਮੁਸ਼ਕਲ ਨਾਲ ਚੱਲਦਾ। ਪੁਲਸ ਅਨੁਸਾਰ ਉਸਦੀ ਮੌਤ 3 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਨਾਲ ਹੋਈ ਦੱਸੀ ਜਾਂਦੀ ਹੈ।
ਜ਼ਮਾਨਤ ਮਿਲਦੇ ਸਾਰ ਹੀ ਪੁਰਾਣੇ ਘਰ ਵਾਪਸ ਚਲਾ ਗਿਆ 'ਤਾਰਾ'!
NEXT STORY